ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ‘ਚ ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ ‘ਤੇ ਕੀਤਾ ਹਮਲਾ, 3 ਦੀ ਮੌਤ

ਵਾਸ਼ਿੰਗਟਨ: ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ਵਿੱਚ ਇੱਕ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ ‘ਤੇ ਘਾਤਕ ਹਮਲਾ ਕੀਤਾ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਯੂਐਸ ਸਾਊਦਰਨ ਕਮਾਂਡ ਨੇ ਸੋਸ਼ਲ ਮੀਡੀਆ ‘ਤੇ ਹਮਲੇ ਦੀ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ, “ਇਹ ਜਹਾਜ਼ ਕੈਰੇਬੀਅਨ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੂਟਾਂ ਤੋਂ ਲੰਘ ਰਿਹਾ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ।”

ਯੂਐਸ ਸਾਊਦਰਨ ਕਮਾਂਡ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਕਿਸ਼ਤੀ ਅੱਗ ਲੱਗਣ ਤੋਂ ਪਹਿਲਾਂ ਪਾਣੀ ਵਿੱਚੋਂ ਲੰਘਦੇ ਹੋਏ ਨਜ਼ਰ ਆਉਂਦੀ ਹੈ ਇਸ ਤੋਂ ਬਾਅਦ, ਅਚਾਨਕ ਇਸ ‘ਤੇ ਹਮਲਾ ਹੁੰਦਾ ਹੈ, ਜਿਸ ਤੋਂ ਬਾਅਦ ਕਿਸ਼ਤੀ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ ਅਤੇ ਇਸ ਵਿੱਚ ਇੱਕ ਵੱਡਾ ਧਮਾਕਾ ਹੁੰਦਾ ਹੈ। ਯੂਐਸ ਸਾਊਦਰਨ ਕਮਾਂਡ ਨੇ ਕਿਹਾ ਕਿ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਹਨ।

ਬੀਤੇ ਸ਼ੁੱਕਰਵਾਰ ਦੇ ਹਮਲੇ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਨਸ਼ੀਲੇ ਪਦਾਰਥਾਂ ਨਾਲ ਭਰੀਆਂ ਕਿਸ਼ਤੀਆਂ ‘ਤੇ ਕਥਿਤ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 133 ਹੋ ਗਈ ਹੈ। ਸਤੰਬਰ ਦੀ ਸ਼ੁਰੂਆਤ ਤੋਂ ਲੈ ਕੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਘੱਟੋ-ਘੱਟ 38 ਹਮਲੇ ਕੀਤੇ ਗਏ ਹਨ। ਓਧਰ ਦੂਜੇ ਪਾਸੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਕੈਰੇਬੀਅਨ ਸਾਗਰ ਵਿੱਚ ਹਾਲ ਹੀ ਵਿੱਚ ਹੋਈ ਫੌਜੀ ਕਾਰਵਾਈ ਕਾਰਨ ਕੁਝ ਵੱਡੇ ਨਸ਼ਾ ਤਸਕਰਾਂ ਨੇ ਸਾਰੇ ਨਸ਼ਾ ਤਸਕਰੀ ਦੇ ਕੰਮ ਬੰਦ ਕਰ ਦਿੱਤੇ ਹਨ

ਨਾਲ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਲਾਤੀਨੀ ਅਮਰੀਕਾ ਵਿੱਚ ਡਰੱਗ ਕਾਰਟੈਲਾਂ ਨਾਲ ਹਥਿਆਰਬੰਦ ਟਕਰਾਅ ਵਿੱਚ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਇੱਕ ਜ਼ਰੂਰੀ ਕਦਮ ਦੱਸਿਆ ਹੈ।

The post ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ‘ਚ ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ ‘ਤੇ ਕੀਤਾ ਹਮਲਾ, 3 ਦੀ ਮੌਤ appeared first on Punjab Star.

Related Posts