ਵਾਸ਼ਿੰਗਟਨ : ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਦਾ ਅੱਜ 14ਵਾਂ ਦਿਨ ਹੈ। ਇਸ ਯੁੱਧ ਵਿਚ ਅਮਰੀਕਾ ਦਾ ਸਾਥ ਇਜ਼ਰਾਈਲ ਦੇ ਰਿਹਾ ਹੈ ਜਦਕਿ ਇਰਾਨ ਨੂੰ ਲਿਬਨਾਨ ਸਥਿਤ ਹਿਜ਼ਬੁੱਲ੍ਹਾ ਦਾ ਸਮਰਥਨ ਹਾਸਲ ਹੈ। 14 ਦਿਨਾਂ ਦੀ ਇਸ ਜੰਗ ਵਿਚ ਦੋਵਾਂ ਪਾਸਿਆਂ ਤੋਂ ਲਗਾਤਾਰ ਮਿਜ਼ਾਈਲਾਂ ਦਾਗ਼ੀਆਂ ਜਾ ਰਹੀਆਂ ਹਨ ਅਤੇ ਡਰੋਨ ਹਮਲੇ ਹੋ ਰਹੇ ਹਨ। ਅਜਿਹੇ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਇਸ ਜੰਗ ’ਤੇ ਹੁਣ ਤਕ ਕਿੰਨੇ ਰੁਪਏ ਖ਼ਰਚ ਹੋ ਚੁੱਕੇ ਹਨ।
ਨਿਊਜ਼ ਏਜੰਸੀ ਰਾਇਟਰਜ਼ ਨੂੰ ਸੂਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਹਫ਼ਤੇ ਅਮਰੀਕੀ ਸੰਸਦ (ਕਾਂਗਰਸ) ਵਿਚ ਇਕ ਬ੍ਰੀਫ਼ਿੰਗ ਦੌਰਾਨ ਅੰਦਾਜ਼ਾ ਲਗਾਇਆ ਹੈ ਕਿ ਇਰਾਨ ਨਾਲ ਜੰਗ ਦੇ ਪਹਿਲੇ ਛੇ ਦਿਨਾਂ ਵਿਚ ਅਮਰੀਕਾ ਨੇ ਕਰੀਬ 11.3 ਅਰਬ ਡਾਲਰ ਖ਼ਰਚ ਕੀਤੇ ਹਨ। ਸੀਨੇਟਰਾਂ ਲਈ ਹੋਈ ਇਕ ਗੁਪਤ ਬ੍ਰੀਫ਼ਿੰਗ ਵਿਚ ਸਾਹਮਣੇ ਆਇਆ ਕਿ ਜੰਗ ਦੇ ਸ਼ੁਰੂਆਤੀ ਦੋ ਦਿਨਾਂ ਵਿਚ ਹੀ ਅਮਰੀਕਾ ਨੇ 5.6 ਅਰਬ ਡਾਲਰ ਖ਼ਰਚ ਕਰ ਦਿਤੇ ਸਨ। ਪਹਿਲੇ ਛੇ ਦਿਨਾਂ ਦਾ ਕੁੱਲ ਖ਼ਰਚਾ 11.3 ਅਰਬ ਡਾਲਰ ਤਕ ਪਹੁੰਚ ਗਿਆ। ਇਸ ਹਿਸਾਬ ਨਾਲ, ਹੁਣ ਤਕ ਹੋਈ 13 ਦਿਨਾਂ ਦੀ ਜੰਗ ਵਿਚ ਅਮਰੀਕਾ ਵਲੋਂ ਲਗਭਗ 26 ਅਰਬ ਡਾਲਰ ਖ਼ਰਚ ਕੀਤੇ ਜਾਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਟਰੰਪ ਪ੍ਰਸ਼ਾਸਨ ਨੂੰ ਅਮਰੀਕੀ ਸੰਸਦ ਵਿਚ ਖਰਚੇ ਬਾਰੇ ਇਸ ਲਈ ਦਸਣਾ ਪਿਆ ਕਿਉਂਕਿ ਸੰਸਦ ਮੈਂਬਰ ਇਸ ਜੰਗ ਬਾਰੇ ਵਧੇਰੇ ਜਾਣਕਾਰੀ ਦੀ ਮੰਗ ਕਰ ਰਹੇ ਸਨ।
The post ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਦਿਨ ਦੇ ਯੁੱਧ ਵਿੱਚ ਫੂਕ ਦਿੱਤੇ 26 ਅਰਬ ਡਾਲਰ appeared first on Punjab Star.
