ਓਡੀਸ਼ਾ ‘ਚ ਇੰਡੀਆ ਵਨ ਏਅਰ ਦਾ ਚਾਰਟਰਡ ਜਹਾਜ਼ ਹਾਦਸਾਗ੍ਰਸਤ, ਪਾਇਲਟ ਤੇ ਸਾਰੇ ਯਾਤਰੀ ਗੰਭੀਰ ਜ਼ਖਮੀ

ਰੁੜਕੇਲਾ: ਓਡੀਸ਼ਾ ਦੇ ਰੁੜਕੇਲਾ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਰਘੂਨਾਥਪਾਲੀ ਖੇਤਰ ਵਿੱਚ ਜਲਦ ਏ ਬਲਾਕ ਦੇ ਨੇੜੇ ਨੌਂ ਸੀਟਾਂ ਵਾਲਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਸਮੇਂ ਜਹਾਜ਼ ਵਿੱਚ ਕੁੱਲ ਛੇ ਲੋਕ ਸਵਾਰ ਸਨ: ਚਾਰ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੂਤਰਾਂ ਅਨੁਸਾਰ, ਵਨ ਏਅਰ ਦਾ ਜਹਾਜ਼ ਰੁੜਕੇਲਾ ਤੋਂ ਭੁਵਨੇਸ਼ਵਰ ਜਾ ਰਿਹਾ ਸੀ ਅਤੇ ਉਡਾਣ ਭਰਨ ਤੋਂ ਲਗਭਗ 10 ਕਿਲੋਮੀਟਰ ਬਾਅਦ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦੋਂ ਕਿ ਸਾਰੇ ਯਾਤਰੀ ਜ਼ਖਮੀ ਹੋ ਗਏ।

ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਕਨੀਕੀ ਖਰਾਬੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪਾਇਲਟ ਨੇ ਜਹਾਜ਼ ਵਿੱਚ ਸਮੱਸਿਆ ਲਗਦੇ ਹੀ ਇਸਨੂੰ ਇੱਕ ਖੇਤ ਵਿੱਚ ਕਰੈਸ਼-ਲੈਂਡਿੰਗ ਕਰਨ ਦਾ ਫੈਸਲਾ ਕੀਤਾ। ਪਾਇਲਟ ਨੇ ਬੜੀ ਸਮਝਦਾਰੀ ਨਾਲ ਜਹਾਜ਼ ਨੂੰ ਇੱਕ ਖੇਤ ਵਿੱਚ ਉਤਾਰਿਆ। ਹਾਲਾਂਕਿ, ਇਸ ਘਟਨਾ ਦੌਰਾਨ ਪਾਇਲਟ ਅਤੇ ਸਵਾਰ ਯਾਤਰੀ ਗੰਭੀਰ ਜ਼ਖਮੀ ਹੋ ਗਏ।

ਇਸ ਘਟਨਾ ‘ਚ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਦੀਆਂ ਵੀਡੀਓਜ਼ ਵਿੱਚ ਜ਼ਖਮੀ ਯਾਤਰੀ ਜ਼ਮੀਨ ‘ਤੇ ਪਏ ਦਿਖਾਈ ਦੇ ਰਹੇ ਹਨ, ਅਤੇ ਨੇੜੇ ਦੇ ਲੋਕ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਦਸੇ ਵਿੱਚ ਪਾਇਲਟ ਵੀ ਜ਼ਖਮੀ ਹੋ ਗਿਆ। ਹਾਦਸੇ ਦੀ ਜਾਣਕਾਰੀ ਡੀਜੀਸੀਏ ਨੂੰ ਦੇ ਦਿੱਤੀ ਗਈ ਹੈ।

ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ (ਬੀਪੀਆਈਏ) ਨੇ ਕਰੈਸ਼ ਲੈਂਡਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਇਲਟ ਨੇ ਸਿਸਟਮ ਵਿੱਚ ਤਕਨੀਕੀ ਖਰਾਬੀ ਨੂੰ ਦੇਖਦੇ ਹੋਏ ਤੁਰੰਤ ਜਹਾਜ਼ ਨੂੰ ਘਾਹ ਵਾਲੇ ਮੈਦਾਨ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸਾਰੇ ਯਾਤਰੀਆਂ ਨੂੰ ਬਚਾ ਲਿਆ ਗਿਆ। ਭਾਵੇਂ ਉਸਨੂੰ ਖੁਦ ਨ ਵੀ ਸੱਟਾਂ ਲੱਗੀਆਂ ਹਨ। ਜ਼ਖਮੀ ਯਾਤਰੀਆਂ ਦੀਆਂ ਸੱਟਾਂ ਦੀ ਗੰਭੀਰਤਾ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

The post ਓਡੀਸ਼ਾ ‘ਚ ਇੰਡੀਆ ਵਨ ਏਅਰ ਦਾ ਚਾਰਟਰਡ ਜਹਾਜ਼ ਹਾਦਸਾਗ੍ਰਸਤ, ਪਾਇਲਟ ਤੇ ਸਾਰੇ ਯਾਤਰੀ ਗੰਭੀਰ ਜ਼ਖਮੀ appeared first on Punjab Star.

Related Posts