ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਤਬੀਅਤ! ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ਼

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਿਹਤ ਅਚਾਨਕ ਵਿਗੜ ਗਈ। ਬੀਤੀ ਡਿਨਰ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਹੋਈ ਅਤੇ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਦੇ ਆਧਾਰ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਵਿੱਚ ਨਿਗਰਾਨੀ ਹੇਠ ਰੱਖਿਆ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਹੈ, ਅਤੇ ਮਾਹਰ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਜ਼ਿਆਦਾ ਮਿਹਨਤ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਸਾਰੇ ਮੈਡੀਕਲ ਪੈਰਾਮੀਟਰ ਆਮ ਪਾਏ ਗਏ। ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਉਹ 24 ਘੰਟੇ ਨਿਗਰਾਨੀ ਹੇਠ ਰਹਿਣਗੇ।
ਦੱਸ ਦੇਈਏ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਸੰਜੀਵ ਅਰੋੜਾ ਅਪ੍ਰੈਲ 2022 ਵਿੱਚ ਰਾਜ ਸਭਾ ਲਈ ਚੁਣੇ ਗਏ। ਉਹ 10 ਅਪ੍ਰੈਲ, 2022 ਨੂੰ ਰਾਜ ਸਭਾ ਮੈਂਬਰ ਬਣੇ ਅਤੇ ਲਗਭਗ ਤਿੰਨ ਸਾਲ (1 ਜੁਲਾਈ, 2025 ਤੱਕ) ਸੇਵਾ ਨਿਭਾਈ। ਇਸ ਤੋਂ ਪਹਿਲਾਂ, ਉਹ ਰਾਜਨੀਤੀ ਵਿੱਚ ਸਰਗਰਮੀ ਨਾਲ ਸ਼ਾਮਲ ਨਹੀਂ ਸਨ ਪਰ ਇੱਕ ਪ੍ਰਮੁੱਖ ਉਦਯੋਗਪਤੀ ਵਜੋਂ ਜਾਣੇ ਜਾਂਦੇ ਸਨ। ਵਿਧਾਇਕ ਗੁਰਪ੍ਰੀਤ ਗੋਗੀ ਦ ਮੌਤ ਤੋਂ ਬਾਅਦ ਜੂਨ 2025 ਵਿਚ ਉਹ ਲੁਧਿਆਣਾ ਵੈਸਚ ਵਿਧਾਨ ਸਭਾ ਸੀਟ ਤੋਂ ਉਪ ਚੋਣਾਂ ਲੜੇ ਤੇ ਜਿੱਤ ਗਏ। ਇਸ ਮਗਰੋਂ 1 ਜੁਲਾਈ 2025 ਨੂੰ ਰਾਜ ਸਭਾ ਤੋਂ ਅਸਤੀਫਾ ਦਿੱਤਾ ਤੇ 3 ਜੁਲਾਈ 2025 ਨੂੰ ਕੈਬਨਿਟ ਮੰਤਰੀ ਬਣੇ। ਅਗਸਤ 2025 ਵਿੱਚ ਉਨ੍ਹਾਂ ਨੂੰ ਬਿਜਲੀ ਵਿਭਾਗ ਵੀ ਦਿੱਤਾ ਗਿਆ ਸੀ। ਫਿਰ ਜਨਵਰੀ 2026 ਵਿੱਚ ਇੱਕ ਮਾਮੂਲੀ ਫੇਰਬਦਲ ਵਿੱਚ ਉਨ੍ਹਾਂ ਨੂੰ ਲੋਕਲ ਗਵਰਨਮੈਂਟ ਦਾ ਵਿਭਾਗ ਵੀ ਦਿੱਤਾ ਗਿਆ। ਹੁਣ, ਉਨ੍ਹਾਂ ਕੋਲ ਉਦਯੋਗ, ਨਿਵੇਸ਼ ਪ੍ਰਮੋਸ਼ਨ, ਬਿਜਲੀ ਅਤੇ ਸਥਾਨਕ ਸਰਕਾਰਾਂ ਸਮੇਤ ਕਈ ਮੁੱਖ ਵਿਭਾਗ ਹਨ, ਜਿਸ ਕਾਰਨ ਉਹ ਕੈਬਨਿਟ ਵਿੱਚ ਇੱਕ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਬਣ ਗਏ ਹਨ।

The post ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਤਬੀਅਤ! ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ਼ appeared first on Punjab Star.

Related Posts