ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਸਥਿਤ ਮਸ਼ਹੂਰ ਚਾਏ ਚੂਰੀ ਦੇ ਰੈਸਟੋਰੈਂਟ ਦੇ ਮਾਲਕ ਵੱਲੋਂ ਖੁਦ ਨੂੰ ਗੋਲੀ ਮਾਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਰੈਸਟੋਰੈਂਟ ਦੇ ਮਾਲਕ ਮਨਪ੍ਰੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਨਪ੍ਰੀਤ ਸਿੰਘ ਗੁਰਦਾਸਪੁਰ ਦਾ ਸਾਬਕਾ ਸਰਪੰਚ ਵੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੇਰ ਸ਼ਾਮ ਮਨਪ੍ਰੀਤ ਸਿੰਘ ਨੇ ਖੁਦ ਨੂੰ ਮਾਰੀ ਗੋਲੀ। ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਬਬਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਵਿੱਚ ਹੀ ਉਸ ਵੱਲੋਂ ਇਹ ਖੌਫ਼ਨਾਕ ਕਦਮ ਚੁੱਕਿਆ ਗਿਆ। ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ। ਇਸ ਦੇ ਨਾਲ ਹੀ ਮੌਕੇ ‘ਤੇ ਡੀਐੱਸਪੀ ਸਿਟੀ ਐੱਸਐਚਓ ਸਦਰ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਹੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। ਉਥੇ ਡਾਕਟਰ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਅਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਜਾਰੀ ਹੈ। ਗੱਲਬਾਤ ਕਰਦੇ ਹੋਏ ਡੀਐੱਸਪੀ ਸਿਟੀ ਨੇ ਕਿਹਾ ਕਿ ਉਹਨਾਂ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਨੌਜਵਾਨ ਨੂੰ ਹੋਸਪਿਟਲ ਦੇ ਵਿੱਚ ਦਾਖਿਲ ਕਰਾਇਆ।
The post ਗੁਰਦਾਸਪੁਰ ਦੇ ਸਾਬਕਾ ਸਰਪੰਚ ਨੇ ਰੈਸਟੋਰੈਂਟ ‘ਚ ਖੁਦ ਨੂੰ ਮਾਰੀ ਗੋਲੀ, ‘ਚਾਏ ਚੂਰੀ’ ਰੈਸਟੋਰੈਂਟ ਦਾ ਸੀ ਮਾਲਕ appeared first on Punjab Star.
