ਚੰਡੀਗੜ੍ਹ: ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇਕਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਹੈ ਜਾਂ ਗੋਲੀ ਚਲਾਉਂਦਾ ਹੈ, ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ, ਹਲਕੇ ਵਿੱਚ ਨਹੀਂ। ਡੀਜੀਪੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਕੋਈ ਵੀ ਮਾਮਲਾ ਅਣਸੁਲਝਿਆ ਨਹੀਂ ਹੈ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ।
ਸਰਪੰਚ ਕਤਲ ਮਾਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 110 ਕਿਲੋਮੀਟਰ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ, ਦੋਸ਼ੀਆਂ ਨੂੰ ਪਨਾਹ ਦੇਣ ਵਾਲਿਆਂ ਤੋਂ ਲੈ ਕੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਨੂ ਨੇ ਕਿਹਾ ਕਿ ਰਾਣਾ ਬਲਾਚੋਰੀਆ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਨੂੰ ਕੋਲਕਾਤਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੇਕਰ ਗੈਂਗਸਟਰਾਂ ਦੇ ਸ਼ੂਟਰ ਸੋਚਦੇ ਹਨ ਕਿ ਉਹ ਗੋਲੀਬਾਰੀ ਤੋਂ ਬਾਅਦ ਲੁਕ ਸਕਦੇ ਹਨ, ਤਾਂ ਉਨ੍ਹਾਂ ਨੂੰ ਇਹ ਭਰਮ ਛੱਡ ਦੇਣਾ ਚਾਹੀਦਾ ਹੈ।
ਪੰਨੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਕਿਉਂ ਬਣਾਈ ਹੈ, ਜਦੋਂ ਉਹ ਐਕਸ਼ਨ ਹੀ ਨਹੀਂ ਲੈਂਦੇ, ਤਾਂ ਦੱਸ ਦੇਈਏ ਕਿ ਇਹ ਗ੍ਰਿਫਤਾਰੀਆਂ ਉਨ੍ਹਾਂ ਨੇ ਹੀ ਕੀਤੀਆਂ ਹਨ। ਸਾਡੇ ਨਾਲ ਕਿਤੇ ਵੀ ਗੈਂਗਸਟਰਾਂ ਦੀਆਂ ਫੋਟੋਆਂ ਨਹੀਂ ਹਨ, ਜਿਵੇਂ ਕਿ ਪਹਿਲਾਂ ਸਿਆਸਤਦਾਨਾਂ ਨਾਲ ਹੁੰਦੀਆਂ ਸਨ।
The post ਗੈਂਗਸਟਰ ਗੋਲੀਬਾਰੀ ਤੋਂ ਬਾਅਦ ਲੁਕ ਨਹੀਂ ਸਕਦੇ, ਉਨ੍ਹਾਂ ਨਾਲ ਸਖਤੀ ਨਾਲ ਨਜਿੱਠਾਂਗੇ: ਬਲਤੇਜ ਪੰਨੂ appeared first on Punjab Star.
