ਦਿੱਲੀ : ਇੱਕੋ ਪਰਿਵਾਰ ਦੇ 3 ਜੀਆਂ ਨੇ ਮੁ.ਕਾਏ ਆਪਣੇ ਹੀ ਸਾਹ, ਮਾਂ ਸਣੇ ਦੋ ਪੁੱਤਰਾਂ ਨੇ ਚੁੱਕਿਆ ਖੌਫਨਾਕ ਕਦਮ
ਦਿੱਲੀ ਦੇ ਕਾਲਕਾਜੀ ਇਲਾਕੇ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਇਕੋ ਪਰਿਵਾਰ ਦੇ 3 ਜੀਆਂ ਨੇ ਆਪਣੇ ਹੀ ਸਾਹ ਮੁਕਾ ਲਏ। ਉਨ੍ਹਾਂ ਵੱਲੋਂ ਖੌਫਨਾਕ ਕਦਮ ਚੁੱਕਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਮੁਤਾਬਕ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਦੇਹਾਂ ਘਰ ਵਿਚ ਲਟਕਦੀਆਂ ਮਿਲੀਆਂ ਜਿਸ ਨਾਲ ਪੂਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। 52 ਸਾਲ ਦੀ ਮਹਿਲਾ ਨੇ ਮੁੰਡਿਆਂ ਆਪਣੀ ਨਾਲ ਜੀਵਨ ਲੀਲਾ ਸਮਾਪਤ ਕਰ ਲਈ। ਇਹ ਵੀ ਖਬਰ ਹੈ ਕਿ ਪਰਿਵਾਰ ਲੰਬੇ ਸਮੇਂ ਤੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ।ਮੌਕੇ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ।
ਮ੍ਰਿਤਕਾਂ ਦੀ ਪਛਾਣ 52 ਸਾਲਾ ਅਨੁਰਾਧਾ ਕਪੂਰ ਤੇ ਉਨ੍ਹਾਂ ਦੇ ਦੋ ਪੁੱਤਰ 32 ਸਾਲਾ ਆਸ਼ੀਸ਼ ਤੇ 27 ਸਾਲਾ ਚੈਤਨਿਆ ਵਜੋਂ ਹੋਈ ਹੈ। ਪੂਰੀ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਅਦਾਲਤ ਦੇ ਹੁਕਮਾਂ ‘ਤੇ ਜਾਇਦਾਦ ਦਾ ਕਬਜ਼ਾ ਲੈਣ ਲਈ ਇਕ ਟੀਮ ਉਨ੍ਹਾਂ ਦੇ ਘਰ ਪਹੁੰਚੀ ਪਰ ਕਿਸੇ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਇਸ ਮਗਰੋਂ ਡੁਬਲੀਕੇਟ ਚਾਬੀ ਬਣਵਾ ਕੇ ਘਰ ਦੇ ਅੰਦਰ ਵੜੀ ਟੀਮ ਨੇ ਜੋ ਦੇਖਿਆ ਉਹ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਤਿੰਨਾਂ ਦੀਆਂ ਲਾਸ਼ਾਂ ਘਰ ਵਿਚੋਂ ਮਿਲੀਆਂ।
The post ਦਿੱਲੀ : ਇੱਕੋ ਪਰਿਵਾਰ ਦੇ 3 ਜੀਆਂ ਨੇ ਮੁ.ਕਾਏ ਆਪਣੇ ਹੀ ਸਾਹ, ਮਾਂ ਸਣੇ ਦੋ ਪੁੱਤਰਾਂ ਨੇ ਚੁੱਕਿਆ ਖੌਫਨਾਕ ਕਦਮ appeared first on Punjab Star.
