ਪੁਤਲਾ ਸਾੜਣ ਦੇ ਮਾਮਲੇ ‘ਚ ਮਾਂ ਚਰਨ ਕੌਰ ਦਾ ਪਹਿਲਾ ਬਿਆਨ ਆਇਆ ਸਾਹਮਣੇ- ‘ਇਹ ਸੋਚੀ ਸਮਝੀ ਸਾਜਿਸ਼ ਆ’

ਮੂਸੇਵਾਲਾ ਦੀ ਮਾਤਾ ਦਾ ਪੁਤਲਾ ਸਾੜਣ ਦੇ ਮਾਮਲੇ ‘ਚ ਮਾਂ ਚਰਨ ਕੌਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਹੈ, ਸਾਨੂੰ ਧਮਕੀਆਂ ਵੀ ਮਿਲ ਰਹੀਆਂ। ਸਾਨੂੰ ਜਾਣ-ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਤਾਂ ਕਿਤੇ ਕੋਈ ਬਿਆਨ ਵੀ ਨਹੀਂ ਦਿੱਤਾ, ਜੋ ਇਨ੍ਹਾਂ ਨੇ ਬਿਨ੍ਹਾਂ ਵਜ੍ਹਾ ਤੋਂ ਸਾਡੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਸਿਰਫ਼ ਸਬਕ ਸਿਖਾਉਣ ਲਈ 10 ਲੱਖ ਦਾ ਮਾਣਹਾਣੀ ਦਾਅਵਾ ਠੋਕਿਆ ਹੈ।

ਦੱਸ ਦੇਈਏ ਕਿ ਮੂਸੇਵਾਲਾ ਦੀ ਮਾਂ ਨੇ ਆਪਣੇ ਵਕੀਲ ਰਾਹੀਂ ਕ੍ਰਿਸ਼ਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ ਪੁਤਲਾ ਸਾੜਨ ‘ਤੇ 10 ਲੱਖ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ।ਨੋਟਿਸ ਵਿੱਚ ਸਿੱਧੂ ਦੇ ਪਰਿਵਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਗੁਰਵਿੰਦਰ ਸੰਧੂ ਨੇ ਪੁੱਛਿਆ ਹੈ ਕਿ ਇਹ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ। ਕਾਨੂੰਨੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਕਿਸੇ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਉਸ ਦਾ ਨਾਂ ਦੱਸਿਆ ਜਾਵ। 15 ਦਿਨਾਂ ਦੇ ਅੰਦਰ ਉਸ ਤੋਂ ਲਿਖਤੀ ਮੁਆਫ਼ੀ ਮੰਗੀ ਜਾਵੇ। ਇਹ ਮੁਆਫ਼ੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਣੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਪਲੋਡ ਕੀਤੀ ਜਾਣੀ ਚਾਹੀਦੀ ਹੈ। ਚਰਨ ਕੌਰ ਨੂੰ 10 ਲੱਖ ਰੁਪਏ ਦਿੱਤੇ ਜਾਣੇ ਚਾਹੀਦੇ ਹਨ। ਜੇ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਕਮੇਟੀ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ।

The post ਪੁਤਲਾ ਸਾੜਣ ਦੇ ਮਾਮਲੇ ‘ਚ ਮਾਂ ਚਰਨ ਕੌਰ ਦਾ ਪਹਿਲਾ ਬਿਆਨ ਆਇਆ ਸਾਹਮਣੇ- ‘ਇਹ ਸੋਚੀ ਸਮਝੀ ਸਾਜਿਸ਼ ਆ’ appeared first on Punjab Star.

Related Posts