ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਅੰਮ੍ਰਿਤਸਰ ਦੇ SSP ਵਿਜੀਲੈਂਸ ਨੂੰ ਕੀਤਾ ਸਸਪੈਂਡ!

ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ SSP ਵਿਜੀਲੈਂਸ ‘ਤੇ ਵੱਡਾ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਕੰਸਟ੍ਰਕਸ਼ਨ ਕੰਪਨੀ ਤਂ ਬਾਅਦ ਕਿਸੇ ਸੀਨੀਅਰ IAS ਅਫਸਰ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਇਹ ਮਾਮਲਾ ਕਰੋੜਾਂ ਨਾਲ ਜੁੜੇ ਕਿਸੇ ਮਾਮਲੇ ਦ ਜਾਂਚ ਨਾਲ ਜੁੜਿਆ ਹੈ, ਜਿਸ ਵਿਚ ਜਾਂਚ ‘ਤੇ ਸਵਾਲ ਉਠ ਰਹੇ ਸਨ। ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਇਸ ਨੂੰ ਲੈ ਕੇ ਕੋਈ ਰਸਮੀ ਹੁਕਮ ਨਹੀਂ ਜਾਰੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਐੱਸ.ਐੱਸ.ਪੀ. ਨੂੰ ਇਸ ਸਾਲ ਮਾਰਚ ਵਿੱਚ ਐਸਐਸਪੀ ਵਿਜੀਲੈਂਸ ਨਿਯੁਕਤ ਕੀਤਾ ਗਿਆ ਸੀ। ਸਿਰਫ਼ ਨੌਂ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਵੀ ਦੋ ਮਹੀਨੇ ਪਹਿਲਾਂ ਸਸਪੈਂਡ ਕਰ ਦਿੱਤਾ ਗਿਆ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪੌਸ਼ ਰਣਜੀਤ ਐਵੇਨਿਊ ਖੇਤਰ ਵਿੱਚ 55 ਕਰੋੜ ਰੁਪਏ ਦੇ ਟੈਂਡਰ ਤਹਿਤ ਕੋਈ ਵਿਕਾਸ ਕਾਰਜ ਨਹੀਂ ਕੀਤਾ ਗਿਆ ਸੀ। ਕਰੋੜਾਂ ਰੁਪਏ ਦਾ ਗਬਨ ਕੀਤਾ ਗਿਆ ਸੀ। ਇਹ ਰਕਮ ਕਈ ਵਿਅਕਤੀਆਂ ਵਿੱਚ ਵੰਡੀ ਗਈ ਸੀ। ਇਸ ਸਬੰਧੀ ਇੱਕ ਸ਼ਿਕਾਇਤ ਸਰਕਾਰ ਕੋਲ ਪਹੁੰਚੀ। ਇਸ ਦੌਰਾਨ, ਪੁਲਿਸ ਸੂਤਰਾਂ ਮੁਤਾਬਕ, ਇਸ ਮਾਮਲੇ ਵਿੱਚ ਇੱਕ ਸਮਾਜ ਸੇਵਕ ਵਿਰੁੱਧ ਵੀ ਰਿਪੋਰਟ ਦਰਜ ਕੀਤੀ ਗਈ ਹੈ।

The post ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਅੰਮ੍ਰਿਤਸਰ ਦੇ SSP ਵਿਜੀਲੈਂਸ ਨੂੰ ਕੀਤਾ ਸਸਪੈਂਡ! appeared first on Punjab Star.

Related Posts