ਨਵੀ ਦਿੱਲੀ: ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਮਿਡ-ਡੇਅ ਮੀਲ ਖਾਣ ਤੋਂ ਬਾਅਦ ਅਚਾਨਕ ਕਈ ਵਿਦਿਆਰਥੀ ਬਿਮਾਰ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵਿਦਿਆਰਥੀਆਂ ਨੇ ਖਾਣੇ ‘ਚ ਸਾਂਬਰ ਅਤੇ ਚੌਲ ਖਾਧੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੇਟ ਦਰਦ ਅਤੇ ਬੇਚੈਨੀ ਵਰਗੇ ਲੱਛਣ ਮਹਿਸੂਸ ਹੋਣ ਲੱਗੇ।
ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਇਲਾਜ ਕੀਤਾ ਗਿਆ, ਉਨ੍ਹਾਂ ਦੀ ਹਾਲਤ ਸਥਿਰ ਹੋ ਗਈ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।
ਇਸ ਤੋਂ ਇਲਾਵਾ ਤਾਮਿਲਨਾਡੂ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਕੋਇੰਬਟੂਰ ਨੇੜੇ ਓਡੱਕਲਪਲਯਮ ਸਰਕਾਰੀ ਮਿਡਲ ਸਕੂਲ ਵਿੱਚ ਮਿਡ-ਡੇਅ ਮੀਲ ਖਾਣ ਤੋਂ ਬਾਅਦ 33 ਤੋਂ ਵੱਧ ਵਿਦਿਆਰਥੀ ਬਿਮਾਰ ਹੋ ਗਏ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਬੱਚਿਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਕਥਿਤ ਤੌਰ ‘ਤੇ 4 ਜਨਵਰੀ ਨੂੰ ਵਾਪਰੀ ਸੀ, ਜਦੋਂ ਸੁਲਤਾਨਪੇਟ ਯੂਨੀਅਨ ਅਧਿਕਾਰ ਖੇਤਰ ਵਿੱਚ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਪਰੋਸਿਆ ਜਾ ਰਿਹਾ ਸੀ। ਖਾਣਾ ਖਾਣ ਤੋਂ ਤੁਰੰਤ ਬਾਅਦ ਲਗਭਗ 33 ਵਿਦਿਆਰਥੀਆਂ ਨੇ ਉਲਟੀਆਂ, ਪੇਟ ਵਿੱਚ ਗੰਭੀਰ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਕੀਤੀ।
ਪ੍ਰਭਾਵਿਤ ਵਿਦਿਆਰਥੀਆਂ ਨੂੰ ਤੁਰੰਤ ਸੁਲਤਾਨਪੇਟ ਅਤੇ ਆਸ ਪਾਸ ਦੇ ਇਲਾਕਿਆਂ ਦੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਰਿਪੋਰਟਾਂ ਦੇ ਅਨੁਸਾਰ ਕੁਝ ਵਿਦਿਆਰਥੀਆਂ ਦਾ ਇਲਾਜ ਸੁਲਤਾਨਪੇਟ ਦੇ ਆਰਾਮ ਹਸਪਤਾਲ ਵਿੱਚ ਕੀਤਾ ਗਿਆ, ਜਦੋਂ ਕਿ ਬਾਕੀਆਂ ਨੂੰ ਪੁਰਸ਼ੋਤਮਨ ਹਸਪਤਾਲ ਅਤੇ ਸੇਂਜੇਰੀ ਮਲਾਈ ਦੇ ਰਾਇਲ ਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਜਾਣਕਾਰੀ ਮਿਲਣ ‘ਤੇ ਸੁਲਤਾਨਪੇਟ ਬਲਾਕ ਵਿਕਾਸ ਅਧਿਕਾਰੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜਾਂਚ ਕੀਤੀ। ਮਿਡ-ਡੇਅ ਮੀਲ ਦੀ ਗੁਣਵੱਤਾ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਅਤੇ ਸੁਲਤਾਨਪੇਟ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਘਟਨਾਵਾਂ ਨੇ ਸਰਕਾਰੀ ਸਕੂਲਾਂ ਵਿੱਚ ਭੋਜਨ ਦੀ ਸੁਰੱਖਿਆ ਅਤੇ ਮਿਡ-ਡੇਅ ਮੀਲ ਯੋਜਨਾ ਦੀ ਨਿਗਰਾਨੀ ਬਾਰੇ ਚਿੰਤਾਵਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ
The post ਮਿਡ-ਡੇਅ ਮੀਲ ਖਾਣ ਤੋਂ ਬਾਅਦ ਅਚਾਨਕ ਵਿਗੜੀ ਵਿਦਿਆਰਥੀਆਂ ਦੀ ਸਿਹਤ, ਹਸਪਤਾਲ ਭਰਤੀ appeared first on Punjab Star.
