ਮੁੰਬਈ ਤੋਂ ਲੁਧਿਆਣਾ ਆਏ ਨੌਜਵਾਨ ਦੀ ਖਾਲੀ ਪਲਾਟ ‘ਚੋਂ ਮਿਲੀ ਕੱਟੀ ਲਾਸ਼, ਪੁਲਿਸ ਵੱਲੋਂ ਜਾਂਚ ਜਾਰੀ

ਲੁਧਿਆਣਾ: ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਸੈਕਰਡ ਹਾਰਟ ਸਕੂਲ ਇਲਾਕੇ ਵਿੱਚ ਵੀਰਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਖਾਲੀ ਪਲਾਟ ਵਿੱਚੋਂ ਇੱਕ ਢੋਲ ਵਿੱਚੋਂ ਤਿੰਨ ਹਿੱਸਿਆਂ ਵਿੱਚ ਕੱਟੇ ਹੋਏ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਸਰੀਰ ਦੇ ਕੁਝ ਹਿੱਸੇ ਸੜ ਗਏ ਸਨ ਅਤੇ ਤੇਜ਼ਧਾਰ ਹਥਿਆਰ ਨਾਲ ਤਿੰਨ ਟੁਕੜਿਆਂ ਵਿੱਚ ਕੱਟ ਦਿੱਤੇ ਗਏ ਸਨ। ਇੱਕ ਰਾਹਗੀਰ ਨੇ ਢੋਲ ਖੋਲ੍ਹਿਆ ਅਤੇ ਉਸ ਨੂੰ ਅੰਦਰੋਂ ਸਿਰ ਮਿਲਿਆ ਸੀ। ਇੱਕ ਰਾਹਗੀਰ ਨੇ ਢੋਲ ਖੋਲ੍ਹਿਆ ਅਤੇ ਉਸ ਦੇ ਅੰਦਰ ਕੱਟਿਆ ਹੋਇਆ ਸਿਰ ਮਿਲਿਆ ਹੈ। ਸਰੀਰ ਦਾ ਹੇਠਲਾ ਹਿੱਸਾ ਅੱਗ ਨਾਲ ਝੁਲਸਿਆ ਹੋਇਆ ਸੀ।ਜਾਣਕਾਰੀ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਲਾਸ਼ ਦੇ ਵੱਖ-ਵੱਖ ਟੋਟਿਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਦੀ ਆਰੰਭਿਕ ਜਾਂਚ ਅਨੁਸਾਰ ਮ੍ਰਿਤਕ ਦੀ ਪਛਾਣ ਦਵਿੰਦਰ ਕੁਮਾਰ ਵਜੋਂ ਹੋਈ ਹੈ, ਜੋ ਬੰਬੇ ਕੰਪਿਊਟਰ ਮਸ਼ੀਨ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਵਿੰਦਰ ਕੁਮਾਰ 6 ਜਨਵਰੀ ਨੂੰ ਘਰ ਵਾਪਿਸ ਆਇਆ ਸੀ ਅਤੇ ਆਪਣੇ ਕੱਪੜਿਆਂ ਵਾਲਾ ਬੈਗ ਘਰ ਰੱਖ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ, ਜਿਸ ਤੋਂ ਬਾਅਦ ਉਹ ਵਾਪਿਸ ਨਹੀਂ ਆਇਆ। ਬੀਤੇ ਦੋ ਦਿਨਾਂ ਤੋਂ ਉਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਕਾਫੀ ਪਰੇਸ਼ਾਨ ਸੀ।

ਮ੍ਰਿਤਕ ਦੇ ਭਰਾ ਹੇਮਰਾਜ ਪੁੱਤਰ ਕਮਲ ਸਿੰਘ ਵਾਸੀ ਭੋਰਾ ਵੱਲੋਂ ਇਸ ਸਬੰਧੀ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ ਗੁਮਸ਼ੁਦਗੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਪਰ ਅੱਜ ਸਵੇਰੇ ਦਵਿੰਦਰ ਕੁਮਾਰ ਦੀ ਕਤਲ ਕਰਕੇ ਸੁੱਟੀ ਲਾਸ਼ ਮਿਲਣ ਨਾਲ ਮਾਮਲੇ ਨੇ ਭਿਆਨਕ ਮੋੜ ਲੈ ਲਿਆ ਹੈ।

The post ਮੁੰਬਈ ਤੋਂ ਲੁਧਿਆਣਾ ਆਏ ਨੌਜਵਾਨ ਦੀ ਖਾਲੀ ਪਲਾਟ ‘ਚੋਂ ਮਿਲੀ ਕੱਟੀ ਲਾਸ਼, ਪੁਲਿਸ ਵੱਲੋਂ ਜਾਂਚ ਜਾਰੀ appeared first on Punjab Star.

Related Posts