ਮੈਕਸੀਕਨ ਫੌਜ ਦੀ ਕਾਰਵਾਈ ਤੋਂ ਬਾਅਦ ਭੜਕੀ ਹਿੰਸਾ; ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਗੱਡੀਆਂ! ਕਈ ਉਡਾਣਾਂ ਰੱਦ, ਫਸੇ ਕੈਨੇਡੀਅਨ

ਮੈਕਸੀਕੋ: ਮੈਕਸੀਕਨ ਫੌਜ ਨੇ ਇੱਕ ਵੱਡੀ ਕਾਰਵਾਈ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਡਰੱਗ ਕਾਰਟੇਲ ਦੇ ਨੇਤਾ ਨੇਮੇਸੀਓ ਰੂਬੇਨ ਓਸੇਗੁਏਰਾ ਸਰਵੇਂਟੇਸ, ਉਰਫ਼ ‘ਐਲ ਮੈਂਚੋ’ ਨੂੰ ਮਾਰ ਦਿੱਤਾ। ‘ਐਲ ਮੈਂਚੋ’ ਜਲਿਸਕੋ ਨਿਊ ਜਨਰੇਸ਼ਨ ਕਾਰਟੇਲ (CJNG) ਦਾ ਲੀਡਰ ਸੀ ਅਤੇ ਦੁਨੀਆ ਦੇ ਸਭ ਤੋਂ ਲੋੜੀਂਦੇ ਅਪਰਾਧੀਆਂ ਵਿੱਚ ਸ਼ਾਮਲ ਸੀ। ਇਸ ਖ਼ਤਰਨਾਕ ਡਰੱਗ ਮਾਫੀਆ ‘ਤੇ 15 ਮਿਲੀਅਨ ਅਮਰੀਕੀ ਡਾਲਰ ਤੱਕ ਦਾ ਇਨਾਮ ਘੋਸ਼ਿਤ ਸੀ। ਭਾਰਤੀ ਰੁਪਏ ਵਿੱਚ ਇਹ ਰਾਸ਼ੀ 1 ਅਰਬ 30 ਕਰੋੜ 9 ਲੱਖ ਰੁਪਏ ਤੋਂ ਵੱਧ ਹੈ। ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਹਿੰਸਾ ਭੜਕ ਗਈ। ਅੱਗ ਅਤੇ ਧੂੰਏਂ ਦੀਆਂ ਉੱਚੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ।

ਜ਼ਿਕਰਯੋਗ ਹੈ ਕਿ ਮੇਂਚੋ ਦੀ ਹੱਤਿਆ ਤੋਂ ਬਾਅਦ ਉਸਦੇ ਸਮਰਥਕਾਂ ਨੇ ਜੈਲਿਸਕੋ ਅਤੇ ਹੋਰ ਰਾਜਾਂ ਵਿੱਚ ਕਈ ਘੰਟਿਆਂ ਲਈ ਸੜਕਾਂ ਨੂੰ ਜਾਮ ਕਰ ਦਿੱਤਾ, ਸੈਂਕੜੇ ਪਾਰਕ ਕੀਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇੱਕ ਸੰਘੀ ਅਧਿਕਾਰੀ ਨੇ ਦੱਸਿਆ ਕਿ ਫੌਜੀ ਆਪ੍ਰੇਸ਼ਨ ਤੋਂ ਬਾਅਦ ਜਲਿਸਕੋ ਅਤੇ ਹੋਰ ਰਾਜਾਂ ਵਿੱਚ ਹਿੰਸਾ ਅਤੇ ਅੱਗਜ਼ਨੀ ਸ਼ੁਰੂ ਹੋ ਗਈ। ਕਾਰਟੇਲ ਨਾਲ ਜੁੜੇ ਲੋਕਾਂ ਨੇ ਵਾਹਨਾਂ ਨੂੰ ਸਾੜ ਦਿੱਤਾ ਅਤੇ ਸੜਕਾਂ ਜਾਮ ਕਰ ਦਿੱਤੀਆਂ।

ਅਧਿਕਾਰੀਆਂ ਦੇ ਮੁਤਾਬਕ, ਹਿੰਸਾ ਕਾਰਨ ਗੁਆਡਲਹਾਰਾ ਅਤੇ ਪਿਊਰਟੋ ਵਾਲਾਰਟਾ ਵਰਗੇ ਵੱਡੇ ਸ਼ਹਿਰਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨੀਆਂ ਪਈਆਂ। ਏਅਰ ਕੈਨੇਡਾ ਨੇ ਐਲਾਨ ਕੀਤਾ ਕਿ ਉਹ ਚੱਲ ਰਹੀ ਸੁਰੱਖਿਆ ਸਥਿਤੀ ਦੇ ਕਾਰਨ ਪਿਊਰਟੋ ਵਾਲਾਰਟਾ ਲਈ ਉਡਾਣਾਂ ਨੂੰ ਮੁਅੱਤਲ ਕਰ ਰਿਹਾ ਹੈ ਅਤੇ ਗਾਹਕਾਂ ਨੂੰ ਆਪਣੇ ਹਵਾਈ ਅੱਡੇ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਜਿਸ ਕਾਰਨ ਕਈ ਕੈਨੇਡੀਅਨ ਓਥੇ ਹੀ ਫੱਸ ਗਏ। ਪਿਊਰਟੋ ਵਾਲਾਰਟਾ ਵਿੱਚ ਟੈਕਸੀ ਅਤੇ ਰਾਈਡ-ਸ਼ੇਅਰ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ।

ਜ਼ਿਕਰਯੋਗ ਹੈ ਕਿ ਇਸ ਕਾਰਟੇਲ ਨੂੰ ਮੈਕਸੀਕੋ ਦੇ ਸਭ ਤੋਂ ਬਦਨਾਮ ਅਪਰਾਧਿਕ ਸਮੂਹਾਂ ਵਿੱਚੋਂ ਇੱਕ, ਸਿਨਾਲੋਆ ਕਾਰਟੇਲ ਜਿੰਨਾ ਹੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸਦੀ ਮੌਜੂਦਗੀ ਸਾਰੇ 50 ਅਮਰੀਕੀ ਰਾਜਾਂ ਵਿੱਚ ਹੈ, ਜਿੱਥੇ ਇਹ ਟਨ ਨਸ਼ੀਲੇ ਪਦਾਰਥ ਵੰਡਦਾ ਹੈ। ਇਹ ਅਮਰੀਕੀ ਬਾਜ਼ਾਰ ਵਿੱਚ ਕੋਕੀਨ ਦੇ ਮੁੱਖ ਸਪਲਾਇਰਾਂ ਵਿੱਚੋਂ ਇੱਕ ਹੈ ਅਤੇ, ਸਿਨਾਲੋਆ ਕਾਰਟੇਲ ਵਾਂਗ, ਫੈਂਟਾਨਿਲ ਅਤੇ ਮੇਥਾਮਫੇਟਾਮਾਈਨ ਦੇ ਉਤਪਾਦਨ ਤੋਂ ਅਰਬਾਂ ਕਮਾਉਂਦਾ ਹੈ।

The post ਮੈਕਸੀਕਨ ਫੌਜ ਦੀ ਕਾਰਵਾਈ ਤੋਂ ਬਾਅਦ ਭੜਕੀ ਹਿੰਸਾ; ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਗੱਡੀਆਂ! ਕਈ ਉਡਾਣਾਂ ਰੱਦ, ਫਸੇ ਕੈਨੇਡੀਅਨ appeared first on Punjab Star.

Related Posts