ਲੁਧਿਆਣਾ ਦੇ ਜਮਾਲਪੁਰ ਇਲਾਕੇ ‘ਚ ਵੱਡੀ ਗੈਂਗਵਾਰ ਹੋਈ ਤੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਰਿਆ ਗਿਆ। ਹਮਲਾਵਰ ਤੇ ਨੌਜਵਾਨ ਵਿਚਾਲੇ ਬਹਿਸ ਹੋਈ ਸੀ ।
ਮ੍ਰਿਤਕ ਦੀ ਪਛਾਣ ਪ੍ਰਦੀਪ ਬਿੱਲਾ ਵਜੋਂ ਹੋਈ ਹੈ ਤੇ ਪ੍ਰਦੀਪ ਬਿੱਲਾ ‘ਤੇ ਕਈ ਮਾਮਲੇ ਦਰਜ ਹਨ। ਘਟਨਾ ਵਾਲੀ ਥਾਂ ‘ਤੇ ਪਹੁੰਚੀ। ਪੁਲਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਜਮਾਲਪੁਰ SHO ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਬਿੱਲਾ ਕੋਲ ਵੀ ਰਿਵਾਲਵਰ ਸੀ। ਪੁਲਿਸ ਨੂੰ ਘਟਨਾ ਬਾਰੇ ਲਗਭਗ 4 ਵਜੇ ਪਤਾ ਲੱਗਾ। ਪ੍ਰਦੀਪ ਬਿੱਲਾ ਦੇ ਸਿਰ ਦੇ ਸੱਜੇ ਪਾਸੇ ਗੋਲੀ ਲੱਗੀ ਜੋ ਖੱਬੇ ਪਾਸਿਓਂ ਨਿਕਲ ਗਈ। ਗੋਲੀ ਲੱਗਦੇ ਹੀ ਉਹ ਜਮ਼ੀਨ ‘ਤੇ ਡਿੱਗ ਗਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਬਿੱਲਾ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਰਖਵਾ ਦਿੱਤੀ ਹੈ। ਪੁਲਿਸ ਨੇ ਬਿੱਲਾ ਦੇ ਦੋਸਤਾਂ ਤੋਂ ਪੁੱਛਗਿਛ ਕਰਨੀ ਸ਼ਰੂ ਕਰ ਦਿੱਤੀ ਹੈ। ਜਿਸ ਪਾਰਕ ਵਿਚ ਬਿੱਲਾ ਦੀ ਹੱਤਿਆ ਕੀਤੀਗਈ ਉਹ ਜਮਾਲਪੁਰ ਦੇ ਨੇੜੇ ਸਥਿਤ ਹੈ। ਸ਼ਾਮ ਸਮੇਂ ਇਥੇ ਵੱਡੀ ਗਿਣਤੀ ਵਿਚ ਲੋਕ ਸੈਰ ਕਰਨ ਲਈ ਵੀ ਆਉਂਦੇ ਹਨ।
The post ਲੁਧਿਆਣਾ ਦੇ ਜਮਾਲਪੁਰ ਇਲਾਕੇ ‘ਚ ਵਾਪਰੀ ਵੱਡੀ ਗੈਂਗਵਾਰ, ਮੁੰਡੇ ਦਾ ਗੋਲੀਆਂ ਮਾਰ ਕੇ ਕਤਲ appeared first on Punjab Star.
