‘ਆਪ੍ਰੇਸ਼ਨ ਸਿੰਦੂਰ’ ਦੇ ਸਭ ਤੋਂ ਛੋਟੇ ਸਿਪਾਹੀ ਸ਼ਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ। ਦਿੱਲੀ ਵਿਖੇ 26 ਦਸੰਬਰ 2025 ਨੂੰ ਹੋਣ ਵਾਲੇ ਪ੍ਰੋਗਰਾਮ ਵਿਖੇ 10 ਸਾਲਾ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਸ਼ਰਵਣ ਸਿੰਘ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ ਜਿਸ ਨੂੰ ਇਸ ਸਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਫਿਰੋਜ਼ਪੁਰ ਦੇ ਤਾਰਾ ਵਾਲੀ ਪਿੰਡ ਦੇ ਰਹਿਣ ਵਾਲੇ 10 ਸਾਲਾ ਸ਼ਰਵਣ ਸਿੰਘ ਦੀ ਹਿੰਮਤ ਤੇ ਦੇਸ਼ ਭਗਤੀ ਨੇ ਭਾਰਤੀ ਫੌਜ ਦਾ ਦਿਲ ਜਿੱਤਿਆ ਸੀ। ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਸ਼ਰਵਣ ਸਿੰਘ ਫੌਜੀ ਜਵਾਨਾਂ ਦੀ ਸੇਵਾ ਕਰਦਾ ਸੀ। ਉਹ ਜੰਗ ‘ਚ ਡਟੇ ਫੌਜੀਆਂ ਦੇ ਖਾਣ-ਪੀਣ ਦਾ ਪ੍ਰਬੰਧ ਕਰਦਾ ਸੀ। ਸ਼ਵਨ ਸਿੰਘ ਦੇ ਜਜਬੇ ਨੂੰ ਦੇਖਦੇ ਹੋਏ ਭਾਰਤੀ ਫੌਜ ਵੱਲੋਂ ਉਸ ਮੌਕੇ ਇਸ ਵਿਦਿਆਰਥੀ ਨੂੰ ਕਈ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਸੀ।
ਫਿਰੋਜ਼ਪੁਰ ਵਿਖੇ ਇੱਕ ਸਮਾਗਮ ਦੌਰਾਨ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਗੋਲੀਬਾਰੀ ਹੋਈ ਸੀ ਤਾਂ ਉਸ ਸਮੇਂ ਸ਼ਰਵਣ ਸਿੰਘ ਪਿੰਡ ਵਿਚ ਤਾਇਨਾਤ ਫੌਜੀਆਂ ਲਈ ਪਾਣੀ, ਬਰਫ, ਚਾਹ, ਦੁੱਧ ਤੇ ਲੱਸੀ ਲੈ ਕੇ ਜਾਂਦਾ ਸੀ। ਭਾਰਤੀ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਵੱਲੋਂ ਸ਼ਰਵਣ ਸਿੰਘ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕੱਲ੍ਹ ਸੀ ਕਿ ਭਾਰਤੀ ਫੌਜ ਵੱਲੋਂ ਸ਼ਰਵਣ ਸਿੰਘ ਦੇ ਦਾਖਲੇ ਤੋਂ ਲੈ ਕੇ ਹਰ ਸਕੂਲੀ ਲੋੜ ਪੂਰੀ ਕੀਤੀ ਜਾਵੇਗੀ।
The post ਸ਼ਰਵਣ ਸਿੰਘ ਨੂੰ ਮਿਲੇਗਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਫੌਜੀ ਜਵਾਨਾਂ ਦੀ ਕੀਤੀ ਸੀ ਸੇਵਾ appeared first on Punjab Star.
