ਸੁਖਬੀਰ ਬਾਦਲ ਨੇ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਦਾ ਕੀਤਾ ਵਿਰੋਧ, ਕਿਹਾ-‘ਅਕਾਲੀ ਦਲ ਪੱਤਰਕਾਰਾਂ ਨਾਲ ਡੱਟ ਕੇ ਖੜ੍ਹਾ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਤੇ RTI ਕਾਰਕੁੰਨਾਂ ਖ਼ਿਲਾਫ਼ ਕੀਤੀ ਕਾਰਵਾਈ ਲਈ ਇਕਜੁੱਟਤਾ ਪ੍ਰਗਟਾਈ ਹੈ। ਉਨ੍ਹਾਂ RTI ਤੇ ਪੱਤਰਕਾਰਾਂ ਖਿਲਾਫ ਦਰਜ ਕੀਤੇ ਗਏ ਝੂਠੇ ਕੇਸਾਂ ਦੀ ਨਿੰਦਾ ਕੀਤੀ ਹੈ।

ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਤੰਤਰ ਦੇ ਸੰਘਰਸ਼ ‘ਚ ਹਮੇਸ਼ਾ ਡਟ ਕੇ ਖੜ੍ਹਦਾ ਤੇ ਲੜ੍ਹਦਾ ਰਿਹਾ ਹੈ। ਸਾਡੀ ਸਰਕਾਰ ਦੌਰਾਨ ਸਭ ਤੋਂ ਜਿਆਦਾ Respect ਮੀਡੀਆ ਨੂੰ ਦਿੱਤੀ ਗਈ। ਅਸੀਂ ਤੁਹਾਡੇ ਨਾਲ ਹਾਂ, ਜਿੱਥੇ ਲੋੜ ਪਈ ਅਸੀਂ ਅੱਗੇ ਹੋ ਕੇ ਲੜਾਂਗੇ। ਮੀਡੀਆ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਆਜ਼ਾਦੀ ਹੈ। ਇਹ ਲੜਾਈ ਪੰਜਾਬ ਦੇ ਲੋਕਾਂ ਦੀ ਹੈ।
ਉਨ੍ਹਾਂ ਕਿਹਾ ਕਿ ਪੁਰਾਣੀਆਂ ਪਾਰਟੀਆਂ ਤੇ ਆਗੂਆਂ ਨੂੰ ਮਰਿਆਦਾ ਦਾ ਪਤਾ ਹੈ। ਵੱਡੇ ਬਾਦਲ ਸਾਬ੍ਹ ਨੇ 20-22 ਸਾਲ ਪੰਜਾਬ ਦੀ ਅਗਵਾਈ ਕੀਤੀ। ਭਾਵੇਂ ਵਿਰੋਧੀ ਕੁਝ ਵੀ ਕਹੀ ਜਾਣ ਉਨ੍ਹਾਂ ਨੇ ਕਦੇ ਬੁਰਾ ਨਹੀਂ ਕਿਹਾ ਕਿਉਂਕਿ ਹਰ ਵਿਰੋਧੀ ਦਾ ਬੋਲਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਮੈਂ ਕਿਤੇ ਨਹੀਂ ਦੇਖਿਆ ਕਿ ਅਖਬਾਰ ਵਾਲਿਆਂ ਨੇ ਕੁਝ ਲਿਖਿਆ ਤੇ ਉਨ੍ਹਾਂ ‘ਤੇ ਪਰਚਾ ਕੀਤਾ ਗਿਆ ਹੋਵੇ।

The post ਸੁਖਬੀਰ ਬਾਦਲ ਨੇ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਦਾ ਕੀਤਾ ਵਿਰੋਧ, ਕਿਹਾ-‘ਅਕਾਲੀ ਦਲ ਪੱਤਰਕਾਰਾਂ ਨਾਲ ਡੱਟ ਕੇ ਖੜ੍ਹਾ’ appeared first on Punjab Star.

Related Posts