ਹਿਮਾਚਲ ਪ੍ਰਦੇਸ਼ ਦੇ ਸਿਰਮੌਰ ‘ਚ ਖੱਡ ਵਿੱਚ ਡਿੱਗੀ ਬੱਸ, 8 ਦੀ ਮੌਤ; ਦਰਜਨਾਂ ਜ਼ਖਮੀ

ਹਿਮਾਚਲ ਪ੍ਰਦੇਸ਼: ਸਿਰਮੌਰ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 35 ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ। ਕੁੜੀ ਨੂੰ ਨਾਹਨ ਅਤੇ ਤਿੰਨ ਹੋਰਾਂ ਨੂੰ ਆਈਜੀਐਮਸੀ ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ।

ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ ਸੀ। ਇਹ ਨਿੱਜੀ ਬੱਸ ਸ਼ਿਮਲਾ ਤੋਂ ਕੁਪਵੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿਰਮੌਰ ਜ਼ਿਲ੍ਹੇ ਦੇ ਰੇਣੁਕਾਜੀ ਵਿਧਾਨ ਸਭਾ ਹਲਕੇ ਦੇ ਹਰੀਪੁਰਧਰ ਵਿੱਚ “ਜੀਤ ਕੋਚ” ਨਾਮ ਦੀ ਬੱਸ ਸੜਕ ਤੋਂ ਉਤਰ ਕੇ ਇੱਕ ਖੱਡ ਵਿੱਚ ਡਿੱਗ ਗਈ। ਹਰੀਪੁਰਧਰ ਬਾਜ਼ਾਰ ਤੋਂ ਠੀਕ ਪਹਿਲਾਂ ਬੱਸ ਖੱਡ ਵਿੱਚ ਡਿੱਗ ਗਈ।

ਦੱਸਿਆ ਜਾ ਰਿਹਾ ਹੈ ਕਿ ਬੱਸ ਯਾਤਰੀਆਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ। ਹਾਦਸੇ ਕਾਰਨ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਲੋਕਾਂ ਦੀ ਭੀੜ ਮੌਕੇ ‘ਤੇ ਪੁੱਜੀ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ। ਸਿਰਮੌਰ ਦੇ ਐਸਪੀ ਨਿਸ਼ਚਿੰਤ ਸਿੰਘ ਨੇਗੀ ਨੇ ਕਿਹਾ, “ਕੁਪਵੀ ਤੋਂ ਸ਼ਿਮਲਾ ਜਾ ਰਹੀ ਇੱਕ ਨਿੱਜੀ ਬੱਸ ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਰ ਨੇੜੇ ਸੜਕ ਤੋਂ ਡਿੱਗਣ ਕਾਰਨ ਹੋਏ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਬੱਸ ਵਿੱਚ 45 ਲੋਕ ਸਵਾਰ ਸਨ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ। ਮੈਂ ਘਟਨਾ ਸਥਾਨ ‘ਤੇ ਜਾ ਰਿਹਾ ਹਾਂ। ਪੁਲਿਸ ਅਤੇ ਹੋਰ ਬਚਾਅ ਟੀਮਾਂ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।”

ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਹਾਦਸਾ ਸਿਰਮੌਰ ਦੇ ਹਰੀਪੁਰਧਰ ਬਾਜ਼ਾਰ ਤੋਂ ਲਗਭਗ 100 ਮੀਟਰ ਪੂਰਬ ਵੱਲ ਦੁਪਹਿਰ 2:45 ਵਜੇ ਵਾਪਰਿਆ। ਬੱਸ ‘ਚ ਕੁਪਵੀ (ਸ਼ਿਮਲਾ) ਅਤੇ ਹਰੀਪੁਰਧਰ ਖੇਤਰਾਂ (ਸਿਮੌਰ) ਦੇ ਲੋਕ ਸਵਾਰ ਸਨ।

The post ਹਿਮਾਚਲ ਪ੍ਰਦੇਸ਼ ਦੇ ਸਿਰਮੌਰ ‘ਚ ਖੱਡ ਵਿੱਚ ਡਿੱਗੀ ਬੱਸ, 8 ਦੀ ਮੌਤ; ਦਰਜਨਾਂ ਜ਼ਖਮੀ appeared first on Punjab Star.

Related Posts