ਹੈਦਰਾਬਾਦ-ਫੂਕੇਟ ਉਡਾਣ ਦੌਰਾਨ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ, ਨੋਜ਼ ਵ੍ਹੀਲ ਟੁੱਟਿਆ

ਹੈਦਰਾਬਾਦ ਤੋਂ ਥਾਈਲੈਂਡ ਦੇ ਫੁਕੇਟ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਫੁਕੇਟ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਹੋ ਗਈ। ਕਥਿਤ ਤੌਰ ‘ਤੇ ਜਹਾਜ਼ ਦਾ ਨੋਜ਼ ਵ੍ਹੀਲ ਟੁੱਟ ਗਿਆ ਅਤੇ ਰਨਵੇਅ ਨੂੰ ਖੁਰਚਦਾ ਦੇਖਿਆ ਗਿਆ।ਏਅਰਲਾਈਨ ਨੇ ਬੁੱਧਵਾਰ ਨੂੰ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਇਸ ਘਟਨਾ ਤੋਂ ਬਾਅਦ ਫੁਕੇਟ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ, ਬੋਇੰਗ 737-ਮੈਕਸ-8 ਜਹਾਜ਼ ਰਨਵੇਅ ‘ਤੇ ਫਸ ਗਿਆ। ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਪੁਸ਼ਟੀ ਕਰਦੇ ਹਾਂ ਕਿ 11 ਮਾਰਚ ਨੂੰ ਸਾਡੀ ਹੈਦਰਾਬਾਦ-ਫੂਕੇਟ ਉਡਾਣ ਵਿੱਚ ਫੁਕੇਟ ਹਵਾਈ ਅੱਡੇ ‘ਤੇ ਨੋਜ਼ ਵ੍ਹੀਲ ਦੀ ਸਮੱਸਿਆ ਆਈ।” ਨੋਜ਼ ਵ੍ਹੀਲ ਜਹਾਜ਼ ਦੇ ਲੈਂਡਿੰਗ ਗੀਅਰ ਸਿਸਟਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਫਲਾਈਟ IX 938 ਨੇ ਹੈਦਰਾਬਾਦ ਤੋਂ ਸਵੇਰੇ 6:20 ਵਜੇ ਦੇ ਆਪਣੇ ਨਿਰਧਾਰਿਤ ਰਵਾਨਗੀ ਸਮੇਂ ਦੀ ਬਜਾਏ ਸਵੇਰੇ 6:42 ਵਜੇ ਉਡਾਣ ਭਰੀ ਅਤੇ ਸਥਾਨਿਕ ਸਮੇਂ ਅਨੁਸਾਰ ਸਵੇਰੇ 11:40 ਵਜੇ ਫੁਕੇਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ।

The post ਹੈਦਰਾਬਾਦ-ਫੂਕੇਟ ਉਡਾਣ ਦੌਰਾਨ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ, ਨੋਜ਼ ਵ੍ਹੀਲ ਟੁੱਟਿਆ appeared first on Punjab Star.

Related Posts