ਨਵੀ ਦਿੱਲੀ : ਈਰਾਨ, ਅਮਰੀਕਾ-ਇਜ਼ਰਾਈਲ ਜੰਗ ਕਾਰਨ ਪੱਛਮੀ ਏਸ਼ੀਆ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ, ਇਸ ਤਣਾਅ ਦੇ ਵਿਚਕਾਰ ਭਾਰਤ ਲਈ ਕਈ ਰਾਹਤ ਭਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜੰਗ ਦੇ ਦੌਰਾਨ ਈਰਾਨ ਵੱਲੋਂ ਹੋਰਮੁਜ਼ ਜਲਡਮਰੂ ਨੂੰ ਬੰਦ ਕੀਤੇ ਜਾਣ ਕਾਰਨ ਊਰਜਾ ਸੰਕਟ ਡੂੰਘਾ ਹੋ ਰਿਹਾ ਸੀ। ਪਰ ਭਾਰਤ ਦੇ ਕੂਟਨੀਤਕ ਯਤਨਾਂ ਸਦਕਾ ਐਲਪੀਜੀ ਨਾਲ ਲੱਦੇ ਦੋ ਵੱਡੇ ਜਹਾਜ਼ ਸ਼ਿਵਾਲਿਕ ਅਤੇ ਨੰਦਾ ਦੇਵੀ ਸੁਰੱਖਿਅਤ ਢੰਗ ਨਾਲ ਹੋਰਮੁਜ਼ ਨੂੰ ਪਾਰ ਕਰ ਗਏ।
40,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਸ਼ਿਵਾਲਿਕ ਜਹਾਜ਼ ਭਾਰਤ ਪਹੁੰਚ ਗਿਆ ਹੈ। ਦੂਜਾ ਜਹਾਜ਼ ਨੰਦਾ ਦੇਵੀ ਵੀ ਅੱਜ ਭਾਰਤ ਪਹੁੰਚ ਜਾਵੇਗਾ। ਪਿਛਲੇ ਕੁਝ ਦਿਨਾਂ ਵਿੱਚ ਭਾਰਤ ਵਿੱਚ LPG ਨੂੰ ਲੈ ਕੇ ਜਿਸ ਤਰ੍ਹਾਂ ਦੀ ਹਾਹਾਕਾਰ ਮਚੀ ਹੋਈ ਸੀ, ਉਸ ਦੌਰਾਨ LPG ਨਾਲ ਲੱਦੇ ਦੋ ਵੱਡੇ ਜਹਾਜ਼ਾਂ ਦਾ ਭਾਰਤ ਪਹੁੰਚਣਾ ਰਾਹਤ ਦੀ ਗੱਲ ਹੈ।
ਈਰਾਨ ‘ਤੇ ਅਮਰੀਕਾ – ਇਜ਼ਰਾਈਲ ਦੇ ਹਮਲੇ ਕਾਰਨ ਪੱਛਮੀ ਏਸ਼ੀਆ ਵਿੱਚ ਪੈਦਾ ਹੋਏ ਹਾਲਾਤ ਦੇ ਵਿਚਕਾਰ ਸਰਕਾਰ ਨੇ ਇਕ ਵਾਰ ਫਿਰ ਕਿਹਾ ਕਿ ਦੇਸ਼ ਵਿੱਚ ਕੱਚੇ ਤੇਲ ਅਤੇ ਪੈਟਰੋਲ-ਡੀਜ਼ਲ ਦੀ ਕਿਤੇ ਵੀ ਕੋਈ ਕਿੱਲਤ ਨਹੀਂ ਹੈ। LPG ਸਿਲੰਡਰਾਂ ਦੇ ਮਾਮਲੇ ਵਿੱਚ ਸਥਿਤੀ ਚਿੰਤਾਜਨਕ ਹੈ, ਪਰ ਦੇਸ਼ ਵਿੱਚ ਕਿਸੇ ਵੀ LPG ਡਿਸਟ੍ਰੀਬਿਊਟਰ ਕੋਲ ਸਿਲੰਡਰ ਖਤਮ ਹੋਣ ਦੀ ਸਥਿਤੀ ਨਹੀਂ ਹੈ। ਘਰੇਲੂ LPG ਉਪਭੋਗਤਾਵਾਂ ਨੂੰ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ।
ਸਰਕਾਰ ਨੇ ਕਿਹਾ ਕਿ ਫਾਰਸ ਦੀ ਖਾੜੀ ਤੋਂ ਚੱਲੇ LPG ਨਾਲ ਲੱਦੇ ਦੋ ਜਹਾਜ਼ਾਂ ਵਿੱਚੋਂ ਇੱਕ ਸ਼ਿਵਾਲਿਕ ਸੋਮਵਾਰ ਸ਼ਾਮ ਮੁੰਦਰਾ ਪੋਰਟ (ਬੰਦਰਗਾਹ) ‘ਤੇ ਪਹੁੰਚ ਗਿਆ। ਦੂਜਾ ਜਹਾਜ਼ ਨੰਦਾ ਦੇਵੀ ਮੰਗਲਵਾਰ ਨੂੰ ਕਾਂਡਲਾ ਬੰਦਰਗਾਹ ‘ਤੇ ਪਹੁੰਚੇਗਾ। ਇਹ ਦੋਵੇਂ ਕੁੱਲ 92,712 ਟਨ LPG ਲੈ ਕੇ ਆ ਰਹੇ ਹਨ।
The post ਹੋਰਮੁਜ਼ ਸੰਕਟ ਦਰਮਿਆਨ LPG ਲੈ ਕੇ ਭਾਰਤ ਪਹੁੰਚਿਆ ‘ਸ਼ਿਵਾਲਿਕ’ ਜਹਾਜ਼ appeared first on Punjab Star.
