
ਕੈਨੇਡਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਵਿਖੇ ਨਾਨਕਸ਼ਾਹੀ ਸੰਮਤ 558 ਦੇ ਨਵੇ ਵਰ੍ਹੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ ਜਿਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ, ਢਾਡੀ ਅਤੇ ਰਾਗੀ ਜੱਥਿਆ ਵੱਲੋਂ ਹਾਜ਼ਰੀ ਭਰੀ ਗਈ ।ਇਸ ਮੌਕੇ ਤੇ 13 ਮਾਰਚ ਰਾਤ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਾਲ 557 ਨੂੰ ਅਲਵਿਦਾ ਤੇ ਸਾਲ 558 ਨੂੰ ਜੀ ਆਇਆਂ ਕਿਹਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਅਤੇ ਦੂਜੇ ਗ੍ਰੰਥੀ ਸਿੰਘਾਂ ਵਲੋਂ ਤੇ ਸਮੂਹ ਸੰਗਤ ਵਲੋ ਸ੍ਰੀ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਅਰਦਾਸ ਕੀਤੀ ਗਈ ਅਤੇ ਨਵੇ ਸਾਲ ਨੂੰ ਜੀ ਆਇਆ ਕਿਹਾ ਇਨ੍ਹਾ ਸਮਾਗਮਾਂ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਨੇ ਸਮੂਹ ਕਮੇਟੀ ਮੈਂਬਰਾਂ ਨੇ ਨਵੇਂ ਸਾਲ ਦੀਆ ਵਧਾਈਆਂ ਪੇਸ਼ ਕੀਤੀਆ ਤੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰਾ ਅਸੀ ਅੰਗਰੇਜੀ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਮਨਾਉਂਦੇ ਹਾ ਓਸ ਤਰਾ ਅਸੀ ਆਪਣੇ ਨਾਨਕਸ਼ਾਈ ਕੈਲੰਡਰ ਦੇ ਅਨੁਸਾਰ ਆਪਣਾ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਜਾਵੇ ਤੇ ਸਮੂਹ ਸੰਗਤ ਦਾ ਤੇ ਸੇਵਾਦਾਰਾ ਦਾ ਧੰਨਵਾਦ ਕੀਤਾ ਕੇ ਭਾਰੀ ਬਰਫ਼ਬਾਰੀ ਦੇ ਬਾਬਜੂਦ ਸੰਗਤ ਨੇ ਹਾਜਰੀ ਭਰੀ । ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਜੀ ਨਾਨਕਸ਼ਾਹੀ ਸੰਮਤ 558 ਦੇ ਨਵੇ ਵਰ੍ਹੇ ਦੀਆ ਸਮੂਹ ਸੰਗਤ ਨੂੰ ਵਧਾਇਆ ਪੇਸ਼ ਕੀਤੀਆ ।ਇਸ ਮੌਕੇ ਹਾਜ਼ਰ ਸੰਗਤਾਂ ਨੂੰ ਗੁਰੂ ਘਰ ਦੇ ਸਮੂਹ ਹਜ਼ੂਰੀ ਰਾਗੀ ਭਾਈ ਦਰਸ਼ਨਜੀਤ ਸਿੰਘ ਤੇ ਭਾਈ ਰਵਿੰਦਰ ਸਿੰਘ ਭਾਈ ਸੁਖਦੇਵ ਸਿੰਘ ਜੀ ਭਾਈ ਓਕਾਰ ਸਿੰਘ ਭਾਈ ਜਗਦੀਸ਼ ਸਿੰਘ ਭਾਈ ਕੁਲਵਿੰਦਰ ਸਿੰਘ ਭਾਈ ਨਿਸ਼ਾਨ ਸਿੰਘ ਭਾਈ ਪਲਵਿੰਦਰ ਸਿੰਘ ਭਾਈ ਹਰਪਾਲ ਸਿੰਘ ਭਾਈ ਮਨਜੋਤ ਸਿੰਘ ਭਾਈ ਰਣਜੀਤ ਸਿੰਘ ਭਾਈ ਗੁਰਵਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਓਨਟਾਰੀਓ ਖਾਲਸਾ ਦਰਬਾਰ ਦੇ ਗੁਰਮਤ ਸਕੂਲ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਦੁਆਰਾ ਸੰਗਤ ਨੂੰ ਕੀਰਤਨ ਭਾਈ ਕੇਵਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਅਤੇ ਗਿਆਨੀ ਅਮਨਦੀਪ ਸਿੰਘ ਭੁੱਲਾਰਾਈ ਜੀ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਸਰਵਣ ਕਰਵਾਈਆਂ ਗਈਆਂ
The post 13 ਮਾਰਚ 2026 ਨੂੰ ਓਨਟਾਰੀਓ ਖਾਲਸਾ ਦਰਬਾਰ ਵਿਖੇ ਨਾਨਕਸ਼ਾਹੀ ਸੰਮਤ 558 ਦੇ ਨਵੇ ਵਰ੍ਹੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ appeared first on Punjab Star.
