Post Title

ਆਂਧਰਾ ਪ੍ਰਦੇਸ਼ ‘ਚ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਨੂੰ ਲੱਗੀ ਭਿਆਨਕ ਅੱਗ, ਇਕ ਵਿਅਕਤੀ ਦੀ ਮੌਤ

ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਵਿੱਚ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਯਾਲਾਮੰਚਿਲੀ ਵਿੱਚ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਰਾਤ 12:45 ਵਜੇ ਮਿਲੀ। ਟਾਟਾ ਏਰਨਾਕੁਲਮ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਅੱਗ ਲੱਗੀ। ਹਾਦਸੇ ਵਿੱਚ ਦੋ ਡੱਬੇ ਸੜ ਗਏ ਜਦੋਂ ਕਿ ਇੱਕ ਯਾਤਰੀ ਦੀ ਮੌਤ ਹੋ ਗਈ।

ਜਦੋਂ ਰੇਲਗੱਡੀ ਨੂੰ ਅੱਗ ਲੱਗੀ ਤਾਂ ਇੱਕ ਡੱਬੇ ਵਿੱਚ 82 ਯਾਤਰੀ ਅਤੇ ਦੂਜੇ ਵਿੱਚ 76 ਯਾਤਰੀ ਸਨ। ਪੁਲਿਸ ਨੇ ਡੱਬੇ B1 ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ 70 ਸਾਲਾ ਚੰਦਰਸ਼ੇਖਰ ਸੁੰਦਰਮ ਵਜੋਂ ਹੋਈ ਹੈ। ਰਿਪੋਰਟਾਂ ਅਨੁਸਾਰ, ਅੱਗ ਪਹਿਲਾਂ ਟਾਟਾਨਗਰ ਏਰਨਾਕੁਲਮ ਐਕਸਪ੍ਰੈਸ ਦੇ ਕੋਚ B1 ਵਿੱਚ ਲੱਗੀ ਫਿਰ ਕੋਚ M2 ਵਿੱਚ ਫੈਲ ਗਈ। ਅੱਗ ਦੀਆਂ ਲਪਟਾਂ ਤੋਂ ਘਬਰਾ ਕੇ ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚੀ ਅਤੇ ਟ੍ਰੇਨ ਤੋਂ ਬਾਹਰ ਵੱਲ ਭੱਜੇ। ਰੇਲਗੱਡੀ ਦੇ ਦੋਵੇਂ ਡੱਬੇ ਸੜ ਗਏ ਹਨ, ਯਾਤਰੀਆਂ ਦਾ ਸਾਮਾਨ ਵੀ ਸੜ ਗਿਆ ਹੈ। ਦੋ ਫੋਰੈਂਸਿਕ ਟੀਮਾਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ।

ਰੇਲਵੇ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਬਿਆਨ ਵਿੱਚ, ਰੇਲਵੇ ਨੇ ਕਿਹਾ ਕਿ ਅੱਗ ਟ੍ਰੇਨ ਦੇ ਕੋਚ ਬੀ1 ਵਿੱਚ ਲੱਗੀ। ਟ੍ਰੇਨ ਅਨਾਕਾਪੱਲੇ ਜ਼ਿਲ੍ਹੇ ਦੇ ਏਲਾਮਾਂਚਿਲੀ ਸਟੇਸ਼ਨ ਦੇ ਨੇੜੇ ਆ ਰਹੀ ਸੀ। ਰੇਲਗੱਡੀ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਲੋਕੋ ਪਾਇਲਟ ਨੇ ਏਲਾਮਾਂਚਿਲੀ ਸਟੇਸ਼ਨ ‘ਤੇ ਰੇਲਗੱਡੀ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ

ਐਸਪੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਘਟਨਾ ਸਥਾਨ ‘ਤੇ ਪਹੁੰਚ ਗਏ ਹਨ। ਕੋਚ ਨੂੰ ਵੱਖ ਕਰ ਦਿੱਤਾ ਗਿਆ ਹੈ ਅਤੇ ਬਾਕੀ ਡੱਬਿਆਂ ਦੇ ਨਾਲ ਰੇਲਗੱਡੀ ਨੂੰ ਆਪਣੇ ਰਸਤੇ ‘ਤੇ ਭੇਜ ਦਿੱਤਾ ਗਿਆ ਹੈ।

The post appeared first on Punjab Star.

Related Posts