1984 ਦੇ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਤਹਿਤ ਜਾਰੀ ਕੀਤੇ ਸੰਮਨ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਕਸੂਤੇ ਫਸੇ ਹਨ। ਅਮਰੀਕੀ ਅਦਾਲਤ ਵੱਲੋਂ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਜਿਥੇ ਇਕ ਪਾਸੇ ਦਿਲਜੀਤ ਦੁਸਾਂਝ ਨੂੰ ਤਲਬ ਕੀਤਾ ਗਿਆ ਹੈ ਦੂਜੇ ਪਾਸੇ ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ ਨੂੰ ਵੀ ਤਲਬ ਕੀਤਾ ਗਿਆ ਹੈ।
ਦੱਸ ਦੇਈਏ ਕਿ 1984 ਦੇ ਸਿੱਖ ਦੰਗਿਆਂ ਦੇ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਤਹਿਤ ਦਿਲਜੀਤ ਦੁਸਾਂਝ ਨੂੰ ਸੰਮਨ ਜਾਰੀ ਕੀਤੇ ਗਏ ਹਨ। ਇਹ ਮੁਕੱਦਮਾ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿਚ ਮਹਿੰਦਰ ਸਿੰਘ ਨਾਂ ਦੇ ਸ਼ਖਸ ਵੱਲੋਂ ਦਾਇਰ ਕੀਤਾ ਗਿਆ। ਉਸ ਵਿਚ ਉਸ ਨੇ ਜ਼ਿਕਰ ਕੀਤਾ ਕਿ 1984 ਦੇ ਦੰਗਿਆਂ ਦੌਰਾਨ ਉਹ ਬਚ ਗਿਆ ਸੀ ਪਰ ਉਸ ਦੇ ਪਿਤਾ ਦੀ ਦਿੱਲੀ ਵਿਚ ਮੌਤ ਹੋ ਗਈ ਤੇ ਇਸ ਪਟੀਸ਼ਨ ਨੂੰ ਧਿਆਨ ਵਿਚ ਰੱਖਦਿਆਂ ਅਮਰੀਕੀ ਸੰਘ ਅਦਾਲਤ ਪ੍ਰਕਿਰਿਆ ਤਹਿਤ ਬਚਾਅ ਪੱਖ ਨੂੰ ਸੰਮਨਾਂ ਦੀ ਰਸਮੀ ਤਰੀਕ ਤਹਿਤ 21 ਦਿਨਾਂ ਅੰਦਰ ਜਵਾਬ ਦੇਣਾ ਹੁੰਦਾ ਹੈ।
ਹੁਣ ਦਿਲਜੀਤ ਦੁਸਾਂਝ ਤੇ ਜਿੰਮੀ ਫੈਲਨ ਆਪਣੇ ਇਸ ਜਾਰੀ ਸੰਮਨ ਲਈ ਕੀ ਸਾਂਝਾ ਕਰਦੇ ਹਨ। ਸ਼ਿਕਾਇਤਮੁਤਾਬਕ ਇਕ ਟੈਲੀਵਿਜ਼ਨ ਸ਼ੋਅ ਵਿਚ ਅਮਿਤਾਭ ਬੱਚਨ ਦਾ ਜਨਤਕ ਤੌਰ ‘ਤੇ ਸਨਮਾਨ ਕੀਤਾ ਗਿਆ ਸੀ ਤੇ ਇਸ ਦੇ ਨਾਲ ਹੀ 1984 ਦੇ ਸਿੱਖ ਵਿਰੋਧੀ ਦੰਗਿਆਂ ਪੀੜਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਵੀ ਕਿਹਾ ਗਿਆ ਹੈ ਕਿ ਦੁਸਾਂਝ ਵੱਲੋਂ ਅਮਿਤਾਭ ਦੇ ਪੈਰ ਵੀ ਛੂਹੇ ਗਏ ਸੀ ਤੇ ਅਜਿਹੇ ਵਿਚ ਅਮਿਤਾਭ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਖੂਨ ਬਦਲੇ ਖੂਨ ਦਾ ਨਾਅਰਾ ਦਿੱਤਾ ਸੀ ਤੇ ਜਿਸ ਨੇ ਨਵੰਬਰ 1984 ਵਿਚ ਸਿੱਖਾਂ ਖਿਲਾਫ ਹਿੰਸਾ ਨੂੰ ਹਵਾ ਦਿੱਤੀ ਸੀ।
ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਦੁਸਾਂਝ 1984 ਦੇ ਸਿੱਖ ਵਿਰੋਧੀ ਹੰਸਾ ਨਾਲ ਜੁੜੇ ਸਦਮੇ ਤੋਂ ਜਾਣੂ ਸੀ ਕਿਉਂਕਿ 2022 ਵਿਚ ਜੋਗੀ ਨਾਂ ਦੀ ਫਿਲਮ ਕੀਤੀ ਸੀ ਜਿਸ ਵਿਚ ਉਸ ਨੇ ਜਨਤਕ ਤੌਰ ‘ਤੇ ਘਟਨਾਵਾਂ ਨੂ ਨਸਲਕੁਸ਼ੀ ਦੱਸਿਆ ਸੀ। 21 ਦਿਨਾਂ ਅੰਦਰ ਦੁਸਾਂਝ ਨੂੰ ਜਵਾਬ ਦੇਣਾ ਪਵੇਗਾ। ਆਪਣੇ ਪੱਖ ਵਿਚ ਅਮਰੀਕਾ ਅਦਾਲਤ ਵਿਚ ਕੀ ਕੁਝ ਰੱਖਦੇ ਹਨ, ਇਹ ਦੇਖਣਾ ਹੋਵੇਗਾ।
The post ਅਮਰੀਕੀ ਅਦਾਲਤ ਵੱਲੋਂ ਦਿਲਜੀਤ ਦੋਸਾਂਝ ਤਲਬ appeared first on Punjab Star.
