ਆਸਟ੍ਰੇਲੀਆ ’ਚ ਪਹਿਲੀ ਵਾਰ ਔਰਤ ਬਣੀ ਫੌਜ ਮੁਖੀ

ਸਿਡਨੀ: ਆਸਟ੍ਰੇਲੀਆ ਨੇ ਆਪਣੀ ਫੌਜੀ ਲੀਡਰਸ਼ਿਪ ਵਿੱਚ ਇੱਕ ਵੱਡਾ ਅਤੇ ਇਤਿਹਾਸਕ ਬਦਲਾਅ ਕੀਤਾ ਹੈ, ਜਿਸ ਵਿੱਚ ਪਹਿਲੀ ਵਾਰ ਇੱਕ ਔਰਤ ਨੂੰ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਸੁਜ਼ੈਨ ਕੋਇਲ ਜੁਲਾਈ ਤੋਂ ਆਸਟ੍ਰੇਲੀਆਈ ਫੌਜ ਦੀ ਕਮਾਨ ਸੰਭਾਲਣਗੇ। ਉਹ ਦੇਸ਼ ਦੇ 125 ਸਾਲਾਂ ਦੇ ਫੌਜੀ ਇਤਿਹਾਸ ਵਿੱਚ ਇਸ ਅਹੁਦੇ ‘ਤੇ ਕਾਬਜ਼ ਹੋਣ ਵਾਲੀ ਪਹਿਲੀ ਔਰਤ ਹੋਵੇਗੀ। ਇੱਕ ਸਰਕਾਰੀ ਬਿਆਨ ਦੇ ਅਨੁਸਾਰ ਸੁਜ਼ੈਨ ਕੋਇਲ ਮੌਜੂਦਾ ਫੌਜ ਮੁਖੀ ਲੈਫਟੀਨੈਂਟ ਜਨਰਲ ਸਾਈਮਨ ਸਟੂਅਰਟ ਦੀ ਥਾਂ ਲਵੇਗੀ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਨਿਯੁਕਤੀ ਨੂੰ “ਇਤਿਹਾਸਕ ਪਲ” ਦੱਸਿਆ, ਕਿਹਾ ਕਿ ਇਹ ਨਾ ਸਿਰਫ਼ ਫੌਜ ਲਈ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਵੀ ਕੋਇਲ ਦੀ ਨਿਯੁਕਤੀ ਨੂੰ ਮਹਿਲਾ ਲੀਡਰਸ਼ਿਪ ਲਈ ਪ੍ਰੇਰਨਾ ਵਜੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕੋਇਲ ਦੀਆਂ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕਰਨਗੀਆਂ। 55 ਸਾਲ ਦੀ ਸੁਜ਼ੈਨ ਕੋਇਲ 1987 ਵਿੱਚ ਫੌਜ ਵਿੱਚ ਸ਼ਾਮਲ ਹੋਈ ਸੀ ਅਤੇ ਉਦੋਂ ਤੋਂ ਕਈ ਮਹੱਤਵਪੂਰਨ ਕਮਾਂਡ ਅਹੁਦਿਆਂ ‘ਤੇ ਰਹਿ ਚੁੱਕੀ ਹੈ। ਉਹ ਆਸਟ੍ਰੇਲੀਆਈ ਰੱਖਿਆ ਬਲ (ADF) ਦੀ ਕਿਸੇ ਵੀ ਸ਼ਾਖਾ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਵੀ ਹੋਵੇਗੀ।

The post ਆਸਟ੍ਰੇਲੀਆ ’ਚ ਪਹਿਲੀ ਵਾਰ ਔਰਤ ਬਣੀ ਫੌਜ ਮੁਖੀ appeared first on Punjab Star.

Related Posts