ਕੈਨੇਡਾ ਦੀ ਅਦਾਲਤ ਨੇ ਭਾਰਤੀ ਵਿਦਿਆਰਥੀ ਦੇ ਕਾਤਲ ਨੂੰ ਦਿਤੀ ਉਮਰਕੈਦ ਦੀ ਸਜ਼ਾ

ਟੋਰਾਂਟੋ: ਭਾਰਤੀ ਵਿਦਿਆਰਥੀ ਕਾਰਤਿਕ ਵਾਸੁਦੇਵ ਦੇ ਕਤਲ ਮਾਮਲੇ ਵਿਚ ਦੋਸ਼ੀ ਰਿਚਰਡ ਐਡਵਿਨ ਨੂੰ ਟੋਰਾਂਟੋ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਲਗਭਗ ਚਾਰ ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ ਹੈ, ਜਿਸ ਨਾਲ ਕਾਰਤਿਕ ਦੇ ਪਰਵਾਰ ਨੂੰ ਕੁੱਝ ਹੱਦ ਤਕ ਸੰਤੋਖ ਮਿਲਿਆ ਹੈ ਕਿ ਨਿਆਂ ਹੋਇਆ ਹੈ।

ਭਾਰਤ ਦੇ ਗਾਜ਼ੀਆਬਾਦ ਦਾ 21 ਸਾਲਾਂ ਦਾ ਕਾਰਤਿਕ ਵਾਸੁਦੇਵ ਐਮ.ਬੀ.ਏ. ਦਾ ਵਿਦਿਆਰਥੀ ਸੀਟੋਰਾਂਟੋ ਦੇ ਸ਼ੇਰਬੋਰਨ ਸਬਵੇ ਸਟੇਸ਼ਨ ਦੇ ਬਾਹਰ 7 ਅਪ੍ਰੈਲ 2022 ਉਸ ਨੂੰ 8 ਗੋਲੀਆਂ ਮਾਰੀ ਗਈਆਂ। ਦੋ ਦਿਨ ਬਾਅਦ, ਐਡਵਿਨ ਨੇ ਹੋਰ ਇਕ ਵਿਅਕਤੀ ਇਲਾਇਜਾ ਇਲੀਅਜ਼ਰ ਮਹੇਪਾਥ ਨੂੰ ਵੀ ਮਾਰ ਦਿਤਾ।

ਐਡਵਿਨ ਨੇ ਦਲੀਲ ਦਿਤੀ ਕਿ ਉਹ ਮਾਨਸਿਕ ਬੀਮਾਰੀ ਨਾਲ ਪੀੜਤ ਹੈ ਅਤੇ ਇਸ ਲਈ ਉਸ ਨੂੰ ਅਪਰਾਧਕ ਤੌਰ ’ਤੇ ਜ਼ਿੰਮੇਵਾਰ ਨਾ ਮੰਨਿਆ ਜਾਵੇ। ਪਰ ਟੋਰਾਂਟੋ ਦੀ ਉੱਚ ਅਦਾਲਤ ਦੀ ਜੱਜ ਜੇਨ ਕੇਲੀ ਨੇ ਇਹ ਦਲੀਲ ਰੱਦ ਕਰ ਦਿਤੀ।

ਅਦਾਲਤ ਨੇ ਸਪਸ਼ਟ ਕੀਤਾ ਕਿ ਐਡਵਿਨ ਨੇ ਬਿਨਾਂ ਕਿਸੇ ਕਾਰਨ ਦੋ ਅਜਨਬੀਆਂ ਨੂੰ ਮਾਰਿਆ ਅਤੇ ਇਹ ਕਤਲ ਪਹਿਲੀ ਡਿਗਰੀ ਦੇ ਕਤਲ ਦੀ ਸ਼੍ਰੇਣੀ ਵਿਚ ਆਉਂਦਾ ਹੈ। ਕਾਰਤਿਕ ਦੇ ਪਰਵਾਰ ਨੇ ਕਿਹਾ ਕਿ ਚਾਰ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਫੈਸਲਾ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ‘ਕਾਰਤਿਕ ਦੀ ਮੌਤ ਸਾਡੇ ਲਈ ਬੇਹੱਦ ਦੁਖਦਾਈ ਸੀ, ਪਰ ਹੁਣ ਸਾਨੂੰ ਇਹ ਜਾਣ ਕੇ ਕੁੱਝ ਹੱਦ ਤਕ ਸ਼ਾਂਤੀ ਮਿਲੀ ਹੈ ਕਿ ਦੋਸ਼ੀ ਨੂੰ ਉਸ ਦੇ ਅਪਰਾਧ ਲਈ ਸਜ਼ਾ ਮਿਲੀ ਹੈ।’

The post ਕੈਨੇਡਾ ਦੀ ਅਦਾਲਤ ਨੇ ਭਾਰਤੀ ਵਿਦਿਆਰਥੀ ਦੇ ਕਾਤਲ ਨੂੰ ਦਿਤੀ ਉਮਰਕੈਦ ਦੀ ਸਜ਼ਾ appeared first on Punjab Star.

Related Posts