ਬਲਬੀਰ ਸਿੰਘ ਬੱਬੀ
ਜਿਹੜੇ ਪੰਜਾਬੀ ਗਾਇਕ ਕਲਾਕਾਰਾਂ ਨੇ ਬਹੁਤ ਜਲਦੀ ਮਸ਼ਹੂਰ ਹੋਣ ਦੇ ਲਈ ਬਹੁਤ ਹੀ ਗਲਤ ਲੱਚਰਤਾ ਨਾਲ ਭਰਪੂਰ ਨੰਗੇਜ਼ ਭਰੇ ਗੀਤ ਪੇਸ਼ ਕੀਤੇ ਜਿਨਾਂ ਨੇ ਸਮਾਜ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੇ ਗੀਤਾਂ ਵਿੱਚ ਬੇਸ਼ਰਮ ਹੋ ਕੇ ਨਗਨ ਮੁਟਿਆਰਾਂ ਨੂੰ ਪੇਸ਼ ਕਰਕੇ ਗੀਤਾ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਫੜ ਕੇ ਸ਼ਰਾਬ ਦਾ ਪ੍ਰਚਾਰ ਕੀਤਾ ਹੋਵੇ ਤੇ ਉਹ ਹੁਣ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ। ਇਹ ਸਖ਼ਤ ਲਹਿਜੇ ਭਰੇ ਵਿਚਾਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਉਸ ਵੇਲੇ ਕਹੇ ਕਦੋਂ ਪੰਜਾਬ ਭਾਜਪਾ ਨਾਲ ਸੰਬੰਧਿਤ ਤਰੁਣ ਚੁੱਘ ਜਿਹੇ ਆਗੂ ਨੇ ਪੰਜਾਬੀ ਗਾਇਕ ਜੋ ਹਨੀ ਸਿੰਘ ਨੂੰ ਪੰਜਾਬ ਵਿੱਚ ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਪ੍ਰਚਾਰਕ ਦਾ ਐਲਾਨ ਕੀਤਾ। ਜਸਵੀਰ ਜੱਸੀ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਪੰਜਾਬ ਦੇ ਸਿਆਸੀ ਮੰਚ ਉੱਤੋਂ ਭਾਜਪਾ ਕਿਹੋ ਜਿਹੇ ਸਿਆਸੀ ਦ੍ਰਿਸ਼ ਪੇਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਉਹ ਪੰਜਾਬੀ ਗਾਇਕ ਹਨ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਮੁੰਡੇ ਕੁੜੀਆਂ ਨੂੰ ਗਲਤ ਰਸਤੇ ਉੱਪਰ ਆਪਣੇ ਗੀਤਾ ਰਾਹੀਂ ਤੋਰਿਆ ਤੇ ਹੁਣ ਉਹ ਨੌਜਵਾਨੀ ਨੂੰ ਕਿਹੜੇ ਮੂੰਹ ਦੇ ਨਾਲ ਚੱਜ ਦਾ ਸੁਨੇਹਾ ਦੇਣਗੇ।
ਗਾਇਕ ਜਸਬੀਰ ਜੱਸੀ ਵੱਲੋਂ ਸੋਸ਼ਲ ਮੀਡੀਆ ਉੱਪਰ ਇਹ ਗੱਲਬਾਤ ਇੱਕ ਵੀਡੀਓ ਰਾਹੀਂ ਕੀਤੀ ਗਈ ਹੈ ਜਿਸ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਨੇ ਬਹੁਤ ਸਲਾਹਿਆ ਹੈ ਜਸਵੀਰ ਜੱਸੀ ਦੀ ਸਰਾਹਨਾ ਕੀਤੀ ਗਈ।
The post ਨੌਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਗਾਇਕ ਹੁਣ ਪੰਜਾਬ ਬਚਾਉਣਗੇ- ਜਸਬੀਰ ਜੱਸੀ appeared first on Punjab Star.
