ਬਰੈਂਪਟਨ ਤੋਂ ਸਤਪਾਲ ਸਿੰਘ ਜੌਹਲ ਰਿਜਨਲ ਕੌਂਸਲ ਦੇ ਉਮੀਦਵਾਰ ਬਣੇ

ਪੀਲ ਦੇ ਸਕੂਲ ਬੋਰਡ ਟਰੱਸਟੀ ਵਜੋਂ ਰਹੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ
ਬਰੈਂਪਟਨ (ਕੈਨੇਡਾ), (ਬਲਜਿੰਦਰ ਸੇਖਾ)-ਉਂਟਾਰੀਓ `ਚ 26 ਅਕਤੂਬਰ ਨੂੰ ਆ ਰਹੀ ਮਿਊਂਸਿਪਲ ਇਲੈਕਸ਼ਨ ਵਾਸਤੇ ਬਰੈਂਪਟਨ ਸਿਟੀ ਵਲੋਂ 1 ਮਈ ਨੂੰ ਉਮੀਦਵਾਰਾਂ ਤੋਂ ਨਾਮੀਨੇਸ਼ਨ ਪੇਪਰ ਸਵਿਕਾਰ ਕਰਨੇ ਸ਼ੁਰੂ ਹੋਏ ਜਿਸ ਦੌਰਾਨ ਬਰੈਂਪਟਨ ਦੇ ਚਰਚਿਤ ਵਾਰਡ 9 ਅਤੇ 10 ਤੋਂ ਭਾਈਚਾਰ ਦੀ ਨਾਮਵਰ ਸ਼ਖਸੀਅਤ ਸਤਪਾਲ ਸਿੰਘ ਜੌਹਲ ਨੇ ਪਹਿਲਕਦਮੀ ਨਾਲ਼ ਆਪਣੀ ਨਾਮਜ਼ਦਗੀ ਦਾਖਿਲ ਕੀਤੀ। ਇਸ ਮੌਕੇ `ਤੇ ਉਨ੍ਹਾਂ ਨੇ ਦੱਸਿਆ ਕਿ 2022 ਤੋਂ ਪੀਲ ਸਕੂਲ ਬਰੋਡ ਟਰੱਸਟੀ ਹੁੰਦੇ ਹੋਏ ਉਨ੍ਹਾਂ ਨੇ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਹਾਜਿਰ ਰਹਿ ਕੇ ਲੰਬੇ ਸਮੇਂ ਤੋਂ ਜਟਿੱਲ ਹੋਈਆਂ ਕਈ ਸਮੱਸਿਆਵਾਂ ਨੂੰ ਹੱਲ ਕੀਤਾ ਜਿਸ ਵਿੱਚ ਸਕੂਲਾਂ ਦੇ ਵਾਸ਼ਰੂਮਾਂ ਵਿੱਚ ਵੇਪਿੰਗ ਅਤੇ ਲੜਾਈ ਰੋਕਣ ਲਈ ਤਕਨੀਕੀ ਪ੍ਰਬੰਧ ਕਰਨੇ, ਸੈੱਲਫੋਨ ਰਾਹੀਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਪਹਿਲਕਦਮਿਆਂ ਕਰਨਾ, ਨਸ਼ੇ ਰੋਕਣ ਲਈ ਬੱਚਿਆਂ ਨੂੰ ਘਰੋਂ ਮਿਲ਼ਦੇ ਡਾਲਰਾਂ ਬਾਰੇ ਨਜ਼ਰਸਾਨੀ ਲਈ ਲੋਕਾਂ ਨੂੰ ਜਾਗਰੂਕ ਕਰਨਾ, ਰਿਜਨਲ ਲਰਨਿੰਗ ਪ੍ਰੋਗਰਾਮ ਦੇ ਸਟੂਡੈਂਟਾਂ ਵਾਸਤੇ ਪਹਿਲੀਵਾਰ ਮੁਫਤ ਬੱਸਾਂ, ਪੀਲ ਖੇਤਰ ਦੇ ਸਕੂਲਾਂ ਵਿੱਚ ਕਬੱਡੀ ਖੇਡ ਦਾ ਆਗਾਜ਼ ਕਰਨਾ, ਭੰਗੜੇ ਅਤੇ ਗਿੱਧੇ ਦੇ ਕਲੱਬ ਉਤਸ਼ਾਹਿਤ ਕਰਨੇ, ਅਤੇ ਚੋਟੀ ਦੇ ਵਿਦਿਆਰਥੀਆਂ ਨੂੰ ਟਰੱਸਟੀ ਐਵਾਰਡ ਨਾਲ਼ ਨਿਵਾਜਣ ਜਹੀਆਂ ਪਹਿਲ ਕਦਮੀਆਂ ਕਰਨਾ ਸ਼ਾਮਿਲ ਹੈ। ਸ. ਜੌਹਲ ਦੀ ਸਕੂਲ ਟਰੱਸਟੀ ਵਜੋਂ ਸ਼ਾਨਦਾਰ ਕਾਰਗੁਜ਼ਾਰੀ ਦੇ ਮੱਦੇਨਜ਼ਰ ਉਨ੍ਹਾਂ ਦੀ ਰਿਜਨਲ ਕੌਂਸਲ ਉਮੀਦਵਾਰੀ ਨੂੰ ਬਰੈਂਪਟਨ ਦੇ ਵਾਰਡ 9 ਅਤੇ 10 ਦੇ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ਼ਣਾ ਸ਼ੁਰੂ ਹੋ ਗਿਆ। ਸਤਪਾਲ ਸਿੰਘ ਜੌਹਲ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਦੇ ਸਤਿਕਾਰ ਸਹਿਤ ਹੱਲ ਪੇਸ਼ ਕਰਨੇ, ਟੈਕਸ ਦੇ ਅਸਾਵੇਂ ਬੋਝ ਨਾ ਪਾਉਣਾ, ਸੁਰੱਖਿਆ ਦੀ ਭਾਵਨਾ, ਅਤੇ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੜਕਾਂ ਦਾ ਵਿਸਤਾਰ, ਪਾਣੀ ਦੀ ਸਪਲਾਈ, ਕੂੜਾ ਚੁੱਕਣ ਦੀ ਨਿਰਵਿਘਨ ਸਰਵਿਸ ਆਦਿਕ ਮੁੱਦੇ ਉਨ੍ਹਾਂ ਦੇ ਏਜੰਡੇ `ਤੇ ਹਨ।

The post ਬਰੈਂਪਟਨ ਤੋਂ ਸਤਪਾਲ ਸਿੰਘ ਜੌਹਲ ਰਿਜਨਲ ਕੌਂਸਲ ਦੇ ਉਮੀਦਵਾਰ ਬਣੇ appeared first on Punjab Star.

Related Posts