ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਆਪਣਾ ਪਸੰਦੀਦਾ ਆਗੂ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ‘ਤੇ ਜੇਨ-ਜ਼ੀ (Gen-Z) ਅਤੇ ਵਿਦਿਆਰਥੀਆਂ ਨਾਲ ‘ਆਸਕ ਮੀ ਐਨਿਥਿੰਗ’ (Ask Me Anything) ਸੈਸ਼ਨ ਦੌਰਾਨ ਆਪਣੇ ਪਸੰਦੀਦਾ ਭਾਜਪਾ ਨੇਤਾ ਦੇ ਨਾਮ ਦਾ ਖੁਲਾਸਾ ਕੀਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ‘ਫੇਵਰੇਟ ਆਗੂ’ ਦੱਸਦਿਆਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ।

ਬੀਤੇ ਦਿਨੀਂ ਦਿੱਲੀ ਵਿਖੇ ‘ਜੈਨ-ਜ਼ੀ’ ਦੇ ਯੂਥ ਗਰੁੱਪ ਨਾਲ ਇੱਕ ਗੱਲਬਾਤ ਦੌਰਾਨ ਜਦੋਂ ਇੱਕ ਨੌਜਵਾਨ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਕਿ ‘ਭਾਜਪਾ ਵਿੱਚ ਤੁਹਾਡਾ ਸਭ ਤੋਂ ਪਸੰਦੀਦਾ ਆਗੂ ਕੌਣ ਹੈ?’, ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਜਕ ਜਵਾਬ ਦਿੱਤਾ- “ਕੈਪਟਨ ਅਮਰਿੰਦਰ ਸਿੰਘ, ਡੈਫੀਨੇਟਲੀ! ਮੈਂ ਉਨ੍ਹਾਂ ਨਾਲ ਬਹੁਤ ਆਸਾਨੀ ਨਾਲ ਘੁਲ-ਮਿਲ ਜਾਂਦਾ ਹਾਂ। ਉਹ ਬਹੁਤ ਕੂਲ ਹਨ ਅਤੇ ਮਿਲਟਰੀ ਹਿਸਟਰੀ ਦੇ ਮਾਹਰ ਹਨ, ਇਸ ਲਈ ਮੈਂ ਉਨ੍ਹਾਂ ਨੂੰ ਪਸੰਦ ਕਰਦਾ ਹਾਂ। ਹੈਲੋ ਅੰਕਲ ਅਮਰਿੰਦਰ…”

ਰਾਹੁਲ ਗਾਂਧੀ ਨੇ ਇਸ ਗੱਲਬਾਤ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਰਾਜਨੀਤਿਕ ਹਲਕਿਆਂ ‘ਚ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਕਾਂਗਰਸ ‘ਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਅਤੇ ਪੰਜਾਬ ਕਾਂਗਰਸ ਦੇ ਖੇਮੇ ਵਿੱਚ ਖਲਬਲੀ ਮਚ ਗਈ ਹੈ।

The post ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਆਪਣਾ ਪਸੰਦੀਦਾ ਆਗੂ appeared first on Punjab Star.

Related Posts