“ਵੀਡੀਓ ਪੂਰੀ ਤਰਾਂ ਨਕਲੀ ਹੈ, ਮੈਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼…,ਵਿਵਾਦਿਤ ਵੀਡੀਓ ਮਾਮਲੇ ‘ਤੇ ਬੋਲੇ CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਇਰਲ ਹੋਈ ਕਥਿਤ ਵੀਡਿਓ ਨੂੰ ਲੈ ਕੇ ਇੱਕ ਵਾਰ ਫਿਰ ਬਿਆਨ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੀਆਂ ਫ਼ਰਜ਼ੀ ਵੀਡਿਓ ਰਿਲੀਜ਼ ਕੀਤੀਆ ਜਾ ਰਹੀਆ ਹਨ ਅਤੇ ਇਹ ਵੀਡੀਓ ਪੂਰੀ ਤਰ੍ਹਾਂ ਨਕਲੀ ਹੈ। ਵਿਰੋਧੀ ਮੇਰੇ ਖਿਲਾਫ਼ ਹੱਥਕੰਡੇ ਵਰਤ ਰਹੇ ਹਨ। ਮੈਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

CM ਮਾਨ ਨੇ ਅੱਗੇ ਕਿਹਾ ਕਿ ਰਾਜਨੀਤੀ ਹੁਣ ਬਹੁਤ ਹੇਠਲੇ ਪੱਧਰ ‘ਤੇ ਚਲੀ ਗਈ ਹੈ। ਜੇ ਮੈਨੂੰ ਪੰਜਾਬ ਨਾਲ ਪਿਆਰ ਹੈ ਤਾਂ ਹੀ ਮੈਂ ਕੰਮ ਰਿਹਾ ਹਾਂ। ਮੈਂ ਆਮ ਲੋਕਾਂ ਦਾ ਬੰਦਾ ਹਾਂ ਅਤੇ ਇਸੇ ਤਰ੍ਹਾਂ ਹੀ ਕੰਮ ਕਰਦਾ ਰਹਾਂਗਾ। ਮੈਂ ਸੱਚੇ ਦਿਲੋਂ ਪੰਜਾਬ ਦੇ ਹੱਕ ਵਿੱਚ ਖੜ੍ਹਾ ਹਾਂ ਅਤੇ ਹਮੇਸ਼ਾਂ ਖੜ੍ਹਾ ਰਹਾਂਗਾ।

The post “ਵੀਡੀਓ ਪੂਰੀ ਤਰਾਂ ਨਕਲੀ ਹੈ, ਮੈਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼…,ਵਿਵਾਦਿਤ ਵੀਡੀਓ ਮਾਮਲੇ ‘ਤੇ ਬੋਲੇ CM ਮਾਨ appeared first on Punjab Star.

Related Posts