ਮਥੁਰਾ ‘ਚ ਕਿਸ਼ਤੀ ਹਾਦਸੇ ‘ਚ ਮਾਰੇ ਗਏ 5 ਲੋਕਾਂ ਦੀਆਂ ਲਾਸ਼ਾਂ ਜਗਰਾਉਂ ਲਿਆਂਦੀਆਂ ਗਈਆਂ ਹਨ। ਹਾਦਸੇ ਵਿੱਚ ਜਗਰਾਉਂ ਵਾਸੀ ਈਸ਼ਾਨ ਕਟਾਰੀਆ, ਕਪੂਰ ਕਲੋਨੀ ਕੱਚਾ ਮਲਕ ਰੋਡ, ਮਧੁਰ ਬਹਿਲ ਅਤੇ ਮਾਤਾ ਕਵਿਤਾ ਰਾਣੀ, ਗੀਤਾ ਕਲੋਨੀ, ਚਰਨਜੀਤ ਸਿੰਘ ਕਾਲਾ ਅਤੇ ਉਸ ਦੀ ਪਤਨੀ ਸ਼ਾਮਿਲ ਹਨ। ਮ੍ਰਿਤਕਾਂ ਦੇ ਘਰਾਂ ਵਿੱਚ ਮਾਤਮ ਛਾਇਆ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਜਗਰਾਉਂ ਪਹੁੰਚ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਨੇ ਵੀ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ।
ਲੁਧਿਆਣਾ ਦੀ ਮੀਨੂੰ ਦੀ ਵ੍ਰਿਦਾਵਨ ਵਿੱਚ ਯਮੁਨਾ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਮੌਤ ਹੋ ਗਈ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਹਾਜ਼ਿਰ ਸਨ। ਸਾਰਿਆਂ ਨੇ ਨਮ ਅੱਖਾਂ ਨਾਲ ਮੀਨੂੰ ਨੂੰ ਅੰਤਿਮ ਵਿਦਾਈ ਦਿੱਤੀ ਹੈ।
ਦਰਅਸਲ, ਵੀਰਵਾਰ 9 ਅਪ੍ਰੈਲ ਨੂੰ ਜਗਰਾਓਂ ਦੇ ਸ੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ 2 ਬੱਸਾਂ ਵਿੱਚ ਕਰੀਬ 130 ਸ਼ਰਧਾਲੂ ਵ੍ਰਿਦਾਵਨ ਯਾਤਰਾ ਲਈ ਗਏ ਸਨ। ਇਨ੍ਹਾਂ ਵਿੱਚ ਕਰੀਬ 90 ਸ਼ਰਧਾਲੂ ਜਗਰਾਓਂ ਤੋਂ ਸਨ। ਜਦੋਂ ਕਿ ਬਾਕਿ ਹੋਰ ਸ਼ਹਿਰਾਂ ਤੋਂ ਸ਼ਾਮਲ ਹੋਏ ਸਨ। ਇਹ ਚਾਰ ਦਿਨਾਂ ਦੀ ਧਾਰਮਿਕ ਯਾਤਰਾ ‘ਤੇ ਸਨ ਅਤੇ ਬਾਂਕੇ ਬਿਹਾਰੀ ਦਰਸ਼ਨ ਕਰਨ ਗਏ ਸਨ। ਪਰ ਵ੍ਰਿਦਾਵਨ ਵਿੱਚ ਕਿਸ਼ਤੀ ਪਲਟਨ ਕਾਰਨ 7 ਲੋਕਾਂ ਦੀ ਮੌਤ ਹੋ ਗਈ।
The post ਵ੍ਰਿੰਦਾਵਨ ਹਾਦਸੇ ‘ਚ 10 ਲੋਕਾਂ ਦੀ ਮੌਤ, ਲੁਧਿਆਣਾ-ਜਗਰਾਉਂ ਪਹੁੰਚੀਆਂ ਮ੍ਰਿਤਕ ਦੇਹਾਂ, ਰੋਂਦੇ ਹੋਏ ਦਿੱਤੀ ਅੰਤਿਮ ਵਿਦਾਈ appeared first on Punjab Star.
