ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ! ਗਾਇਕਾ ਨੇ ਵਿਚਾਲੇ ਛੱਡਿਆ ਸ਼ੋਅ

ਚੰਡੀਗੜ੍ਹ : ਆਪਣੇ ਹਿੱਟ ਪੰਜਾਬੀ ਗੀਤਾਂ ਲਈ ਜਾਣੀ ਜਾਂਦੀ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ 3 ਅਪ੍ਰੈਲ, 2026 ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ਰਾਜ ਕੁਮਾਰ ਗੋਇਲ ਇੰਸਟੀਚਿਊਟ ਆਫ ਟੈਕਨਾਲੋਜੀ (RKGIT) ਵਿੱਚ ਪਰਫਾਰਮੈਂਸ ਦਿੱਤੀ।

ਜਿੱਥੇ ਇੱਕ ਪਾਸੇ ਉਹ ਆਪਣੀ ਪਰਫਾਰਮੈਂਸ ਦੌਰਾਨ ਕਾਫੀ ਇੰਜੁਆਏ ਕਰਦੀ ਅਤੇ ਨੱਚਦੀ ਨਜ਼ਰ ਆਈ, ਉੱਥੇ ਹੀ ਸ਼ੋਅ ਵਿੱਚ ਉਦੋਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਪ੍ਰਸ਼ੰਸਕ ਅਚਾਨਕ ਸਟੇਜ ‘ਤੇ ਚੜ੍ਹ ਗਿਆ, ਜਿਸ ਕਾਰਨ ਉਹ ਡਰ ਗਈ। ਇਸ ਘਟਨਾ ਦੀਆਂ ਕਈ ਵੀਡੀਓਜ਼ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਉਸ ਵਿਅਕਤੀ ਨੂੰ ਆਪਣੇ ਸਾਹਮਣੇ ਅਚਾਨਕ ਦੇਖ ਕੇ ਡਰ ਜਾਂਦੀ ਹੈ ਅਤੇ ਪਰਫਾਰਮੈਂਸ ਵਿਚਕਾਰ ਹੀ ਛੱਡ ਕੇ ਉੱਥੋਂ ਚਲੀ ਜਾਂਦੀ ਹੈ।

ਦੱਸ ਦਈਏ ਕਿ ਸੁਨੰਦਾ ਜਦੋਂ ਗਾਣਾ ਗਾਉਣ ਵਿੱਚ ਮਗਨ ਸੀ, ਉਸੇ ਵੇਲੇ ਇੱਕ ਮੇਲ ਫੈਨ ਅਚਾਨਕ ਸਟੇਜ ‘ਤੇ ਆ ਗਿਆ। ਜਿਵੇਂ ਹੀ ਉਸਨੇ ਉਨ੍ਹਾਂ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਗਾਇਕਾ ਡਰ ਦੇ ਮਾਰੇ ਚੀਕ ਪਈ ਅਤੇ ਪਰਫਾਰਮੈਂਸ ਦੇ ਵਿਚਕਾਰ ਹੀ ਤੇਜ਼ੀ ਨਾਲ ਸਟੇਜ ਤੋਂ ਚਲੀ ਗਈ।

ਇਸ ਦੌਰਾਨ, ਉਹ ਫੈਨ ਸਟੇਜ ‘ਤੇ ਹੀ ਖੜ੍ਹਾ ਰਿਹਾ ਅਤੇ ਦਰਸ਼ਕਾਂ ਦੇ ਸਾਹਮਣੇ ਪੋਜ਼ ਦਿੰਦਾ ਰਿਹਾ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਅਤੇ ਇੱਕ ਬਾਊਂਸਰ ਨੇ ਤੁਰੰਤ ਉਸਨੂੰ ਵੈਨਿਊ ਤੋਂ ਬਾਹਰ ਕੱਢ ਦਿੱਤਾ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਸੁਨੰਦਾ ਸ਼ਰਮਾ ਦੀ ਇਸ ਘਟਨਾ ‘ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਗਾਜ਼ੀਆਬਾਦ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸੁਨੰਦਾ ਇੰਨੀ ਡਰ ਗਈ ਸੀ ਕਿ ਉਹ ਦੁਬਾਰਾ ਸਟੇਜ ‘ਤੇ ਨਹੀਂ ਪਰਤੀ। ਹੇਠਾਂ ਮੌਜੂਦ ਲੋਕ ਉਨ੍ਹਾਂ ਨੂੰ ਵਾਪਸ ਬੁਲਾਉਂਦੇ ਰਹੇ, ਪਰ ਉਨ੍ਹਾਂ ਦੀ ਟੀਮ ਨੇ ਸ਼ੋਅ ਨੂੰ ਵਿਚਕਾਰ ਹੀ ਰੱਦ ਕਰਨ ਦਾ ਫੈਸਲਾ ਲਿਆ।

The post ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ! ਗਾਇਕਾ ਨੇ ਵਿਚਾਲੇ ਛੱਡਿਆ ਸ਼ੋਅ appeared first on Punjab Star.

Related Posts