ਸੈਲਫੀ ਲੈਣ ਦੀ ਕੋਸ਼ਿਸ਼ ਵਿੱਚ ਤਿੰਨ ਕੁੜੀਆਂ ਝਰਨੇ ਵਿੱਚ ਡੁੱਬੀਆਂ

ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ‘ਚ ਵੀਰਵਾਰ ਨੂੰ ਸੈਲਫੀ ਲੈਣ ਲਈ ਝਰਨੇ ‘ਚ ਜਾਣ ਤੋਂ ਬਾਅਦ ਤਿੰਨ ਕੁੜੀਆਂ ਡੁੱਬ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਇਸੇ ਪਿੰਡ ਦੀਆਂ ਚਾਰ ਕੁੜੀਆਂ ਝਰਨੇ ‘ਤੇ ਗਈਆਂ ਸਨ, ਜਦੋਂ ਉਨ੍ਹਾਂ ‘ਚੋਂ 3 ਗਲਤੀ ਨਾਲ ਪਾਣੀ ‘ਚ ਡਿੱਗ ਗਈਆਂ ਅਤੇ ਡੁੱਬ ਗਈਆਂ ਕਿਉਂਕਿ ਉਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਸੀ। ਪੁਲਿਸ ਨੇ ਦੱਸਿਆ ਕਿ ਚੌਥੀ ਕੁੜੀ ਬਚ ਗਈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਘਟਨਾ ਅਲੂਰੀ ਸੀਤਾਰਾਮ ਰਾਜੂ ਸਥਿਤ ਮੂਲਗੁੰਮੀ ਪਿੰਡ ਦੀ ਹੈ। ਵੀਡੀਓ ਬਣਾਉਂਦੇ ਸਮੇਂ ਤਿੰਨ ਕੁੜੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਇਕ ਹੋਰ ਕੁੜੀ ਜ਼ਖਮੀ ਹੋ ਗਈ। ਜ਼ਖ਼ਮੀ ਕੁੜੀ ਦੀ ਪਛਾਣ ਸ: ਅੰਜਲੀ ਵਜੋਂ ਹੋਈ ਹੈ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ | ਤਿੰਨ ਮ੍ਰਿਤਕ ਲੜਕੀਆਂ ਦੀ ਪਛਾਣ ਤ੍ਰਿਸ਼ਾ (17), ਪਵਿੱਤਰਾ (16) ਅਤੇ ਰਤਨਾਕੁਮਾਰੀ (16) ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਤੈਰਨਾ ਨਾ ਜਾਣਣ ਦੇ ਬਾਵਜੂਦ ਸੈਲਫੀ ਲੈਣ ਲਈ ਝਰਨੇ ‘ਚ ਦਾਖਲ ਹੋਣ ‘ਤੇ ਤਿੰਨ ਕੁੜੀਆਂ ਡੁੱਬ ਗਈਆਂ ਹਨ। ਕੁੜੀਆਂ ਝਰਨੇ ਦੇ ਕੋਲ ਫੋਟੋਆਂ ਅਤੇ ਸੈਲਫੀ ਵੀਡੀਓ ਲੈ ਰਹੀਆਂ ਸਨ ਜਦੋਂ ਉਨ੍ਹਾਂ ਵਿੱਚੋਂ ਇੱਕ ਪਾਣੀ ਵਿੱਚ ਡਿੱਗ ਗਈ। ਦੋਵੇਂ ਲੜਕੀਆਂ ਉਸ ਨੂੰ ਬਚਾਉਣ ਲਈ ਉਸ ਕੋਲ ਗਈਆਂ। ਕੁਝ ਦੇਰ ਵਿਚ ਹੀ ਤਿੰਨੋਂ ਨਜ਼ਰਾਂ ਤੋਂ ਗਾਇਬ ਹੋ ਗਈਆਂ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

The post ਸੈਲਫੀ ਲੈਣ ਦੀ ਕੋਸ਼ਿਸ਼ ਵਿੱਚ ਤਿੰਨ ਕੁੜੀਆਂ ਝਰਨੇ ਵਿੱਚ ਡੁੱਬੀਆਂ appeared first on Punjab Star.