100 ਅਰਬ ਡਾਲਰ ਕਲੱਬ ‘ਚ ਸ਼ਾਮਲ ਹੋਏ ਗੌਤਮ ਅਡਾਨੀ; ਬਿਲ ਗੇਟਸ – ਅੰਬਾਨੀ ਨੂੰ ਪਛਾੜਿਆ! ਨੈੱਟਵਰਥ ਜਾਣ ਉੱਡ ਜਾਣਗੇ ਹੋਸ਼

ਨਵੀ ਦਿੱਲੀ : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਹੁਣ 100 ਅਰਬ ਡਾਲਰ ਦੇ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਅੰਬਾਨੀ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਖੋਹਣ ਤੋਂ ਬਾਅਦ, ਦੁਨੀਆ ਦੇ ਅਰਬਪਤੀਆਂ ਵਿੱਚ ਅਡਾਨੀ ਦਾ ਰੁਤਬਾ ਤੇਜ਼ੀ ਨਾਲ ਵਧ ਰਿਹਾ ਹੈ।ਨੈੱਟਵਰਥ (ਕੁੱਲ ਸੰਪਤੀ) ਦੇ ਮਾਮਲੇ ਵਿੱਚ ਹੁਣ ਅਡਾਨੀ ਨੇ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਅੰਬਾਨੀ ਤੋਂ ਵੀ ਕਾਫੀ ਅੱਗੇ ਨਿਕਲ ਗਏ ਹਨ।

ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਅਡਾਨੀ 17ਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦੋਂ ਕਿ ਅੰਬਾਨੀ 20ਵੇਂ ਸਥਾਨ ‘ਤੇ ਹਨ। ਤਾਜ਼ਾ ਅਪਡੇਟ ਮੁਤਾਬਕ ਗੌਤਮ ਅਡਾਨੀ ਦੀ ਕੁੱਲ ਸੰਪਤੀ 106 ਅਰਬ ਡਾਲਰ ‘ਤੇ ਪਹੁੰਚ ਗਈ ਹੈ, ਜਦੋਂ ਕਿ ਮੁਕੇਸ਼ ਅੰਬਾਨੀ ਦੀ ਦੌਲਤ 90.2 ਅਰਬ ਡਾਲਰ ਰਹਿ ਗਈ ਹੈ। ਬਿਲ ਗੇਟਸ 104 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 18ਵੇਂ ਨੰਬਰ ‘ਤੇ ਖਿਸਕ ਗਏ ਹਨ। ਵੀਰਵਾਰ ਨੂੰ ਅਡਾਨੀ ਦੀ ਦੌਲਤ ਵਿੱਚ 7.16 ਅਰਬ ਡਾਲਰ ਦਾ ਭਾਰੀ ਵਾਧਾ ਹੋਇਆ ਸੀ। ਉਸ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਅਡਾਨੀ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੇ ਰਹੇ।

ਦੂਜੇ ਪਾਸੇ, ਵੀਰਵਾਰ ਨੂੰ ਅੰਬਾਨੀ ਦੀ ਸੰਪਤੀ ਵਿੱਚ 1.11 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ, ਸਭ ਤੋਂ ਵੱਧ ਦੌਲਤ ਗੁਆਉਣ ਵਾਲੇ ਅਰਬਪਤੀਆਂ ਵਿੱਚ ਲੈਰੀ ਐਲੀਸਨ ਰਹੇ। ਉਨ੍ਹਾਂ ਨੇ 11.5 ਅਰਬ ਡਾਲਰ ਗੁਆ ਦਿੱਤੇ ਅਤੇ ਹੁਣ ਉਨ੍ਹਾਂ ਦੀ ਸੰਪਤੀ 227 ਅਰਬ ਡਾਲਰ ਰਹਿ ਗਈ ਹੈ। ਐਲਨ ਮਸਕ ਨੂੰ ਵੀ 9.89 ਅਰਬ ਡਾਲਰ ਦਾ ਝਟਕਾ ਲੱਗਾ, ਉਨ੍ਹਾਂ ਦੀ ਨੈੱਟਵਰਥ ਹੁਣ 645 ਅਰਬ ਡਾਲਰ ਰਹਿ ਗਈ ।

ਸਟੀਵ ਬਾਲਮਰ ਨੂੰ 5.46 ਅਤੇ ਮਾਰਕ ਜ਼ੁਕਰਬਰਗ ਨੂੰ 5.29 ਅਰਬ ਡਾਲਰ ਦੀ ਸੱਟ ਵੱਜੀ। ਇਨ੍ਹਾਂ ਅਰਬਪਤੀਆਂ ਨਾਲ ਸਬੰਧਤ ਕੰਪਨੀਆਂ ਦੇ ਸ਼ੇਅਰਾਂ ਵਿੱਚ ਆਈ ਗਿਰਾਵਟ ਕਾਰਨ ਉਨ੍ਹਾਂ ਦੀ ਕੁੱਲ ਸੰਪਤੀ ‘ਤੇ ਅਸਰ ਪਿਆ ਹੈ।

The post 100 ਅਰਬ ਡਾਲਰ ਕਲੱਬ ‘ਚ ਸ਼ਾਮਲ ਹੋਏ ਗੌਤਮ ਅਡਾਨੀ; ਬਿਲ ਗੇਟਸ – ਅੰਬਾਨੀ ਨੂੰ ਪਛਾੜਿਆ! ਨੈੱਟਵਰਥ ਜਾਣ ਉੱਡ ਜਾਣਗੇ ਹੋਸ਼ appeared first on Punjab Star.

Related Posts