ਤੇਹਰਾਨ : ਅਮਰੀਕੀ ਹਵਾਈ ਹਮਲਿਆਂ ਵਿੱਚ ਇੱਕ ਇਰਾਨੀ ਜਹਾਜ਼ ਨੁਕਸਾਨਿਆ ਗਿਆ ਹੈ। ਇਹ ਜਹਾਜ਼ ਭਾਰਤ ਸਹਾਇਤਾ ਸਮੱਗਰੀ ਲੈਣ ਲਈ ਆਉਣ ਵਾਲਾ ਸੀ। ਇਹ ਜਹਾਜ਼ ਮਸ਼ਹਦ ਹਵਾਈ ਅੱਡੇ ‘ਤੇ ਖੜ੍ਹਾ ਸੀ ਅਤੇ ਨਵੀਂ ਦਿੱਲੀ ਆਉਣ ਵਾਲਾ ਸੀ। ਇਸ ਦਾ ਮਕਸਦ ਭਾਰਤ ਤੋਂ ਦਵਾਈਆਂ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਲੈ ਕੇ ਜਾਣਾ ਸੀ।
ਇਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਰਾਨ ਦੇ ਮਸ਼ਹਦ ਹਵਾਈ ਅੱਡੇ ‘ਤੇ ਹੋਏ ਅਮਰੀਕੀ ਹਵਾਈ ਹਮਲੇ ਵਿੱਚ ਮਹਾਨ ਏਅਰ (Mahan Air) ਦਾ ਇੱਕ ਜਹਾਜ਼ ਨੁਕਸਾਨਿਆ ਗਿਆ, ਜਿਸ ਕਾਰਨ ]ਮਾਨਵਤਾਵਾਦੀ ਸਹਾਇਤਾ ਸਮੱਗਰੀ ਇਕੱਠੀ ਕਰਨ ਦੇ ਮਿਸ਼ਨ ਵਿੱਚ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਅਮਰੀਕੀ ਏਅਰਸਟ੍ਰਾਈਕ ਵਿੱਚ ਜਿਸ ਇਰਾਨੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਨੇ 1 ਅਪ੍ਰੈਲ ਨੂੰ ਨਵੀਂ ਦਿੱਲੀ ਪਹੁੰਚਣਾ ਸੀ।
ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਨੇ ਕਥਿਤ ਤੌਰ ‘ਤੇ ਇਸ ਹਫ਼ਤੇ ਨਵੀਂ ਦਿੱਲੀ ਲਈ ਉਡਾਣ ਭਰਨੀ ਸੀ, ਤਾਂ ਜੋ ਇਰਾਨੀ ਲੋਕਾਂ ਲਈ ਜ਼ਰੂਰੀ ਡਾਕਟਰੀ ਸਪਲਾਈ ਅਤੇ ਸਹਾਇਤਾ ਸਮੱਗਰੀ ਲਿਆਂਦੀ ਜਾ ਸਕੇ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਨੇ ਅਜੇ ਤੱਕ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ।
ਦੱਸ ਦਈਏ ਕਿ ਮਸ਼ਹਦ ਹਵਾਈ ਅੱਡਾ ਇਰਾਨ ਦੇ ਰਜ਼ਾਵੀ ਖੁਰਾਸਾਨ ਸੂਬੇ ਦੇ ਮਸ਼ਹਦ ਵਿੱਚ ਸਥਿਤ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਇਹ ਹਵਾਈ ਅੱਡਾ ਸਿਵਲ ਅਤੇ ਫੌਜੀ, ਦੋਵਾਂ ਉਦੇਸ਼ਾਂ ਲਈ ਸਾਂਝੇ ਤੌਰ ‘ਤੇ ਵਰਤਿਆ ਜਾਂਦਾ ਹੈ। ਇਹੀ ਕਾਰਨ ਸੀ ਕਿ ਇਹ ਹਵਾਈ ਅੱਡਾ ਅਮਰੀਕੀ ਫੌਜ ਦੇ ਨਿਸ਼ਾਨੇ ‘ਤੇ ਸੀ।
ਇਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਮਸ਼ਹਦ ਹਵਾਈ ਅੱਡੇ ‘ਤੇ ਅਮਰੀਕੀ ਹਮਲੇ ਤੋਂ ਬਾਅਦ ਜਹਾਜ਼ ਨੁਕਸਾਨਿਆ ਗਿਆ। ਅਮਰੀਕਾ ਅਤੇ ਇਜ਼ਰਾਈਲ ਲਗਾਤਾਰ ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਰਾਨ-ਅਮਰੀਕਾ ਜੰਗ ਵਿੱਚ ਹੁਣ ਤੱਕ ਅਲੀ ਹੁਸੈਨੀ ਖਾਮੇਨੇਈ ਸਮੇਤ ਇਰਾਨ ਵਿੱਚ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
The post ਅਮਰੀਕੀ ਹਮਲੇ ਵਿੱਚ ਨੁਕਸਾਨਿਆ ਗਿਆ ਈਰਾਨੀ ਜਹਾਜ਼, ਭਾਰਤ ਲਈ ਭਰਨੀ ਸੀ ਉਡਾਣ appeared first on Punjab Star.
