ਮਾਰੇ ਗਏ ਬੱਚਿਆਂ ਦੀ ਉਮਰ 18 ਮਹੀਨੇ ਤੋਂ 14 ਸਾਲ ਤੱਕ
ਵਾਸ਼ਿੰਗਟਨ: ਅਮਰੀਕਾ ਦੇ ਲੂਈਜ਼ਿਆਨਾ ਸੂਬੇ ਦੇ ਸ਼੍ਰੀਵਪੋਰਟ ਸ਼ਹਿਰ ਵਿਚ ਐਤਵਾਰ ਸਵੇਰੇ ਇਕ ਭਿਆਨਕ ਘਟਨਾ ਵਾਪਰੀ। ਸੀਡਰ ਗਰੋਵ ਇਲਾਕੇ ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 8 ਬੱਚਿਆਂ ਦੀ ਮੌਤ ਹੋ ਗਈ ਹੈ। ਮਾਰੇ ਗਏ ਬੱਚਿਆਂ ਦੀ ਉਮਰ 18 ਮਹੀਨੇ ਤੋਂ 14 ਸਾਲ ਤਕ ਦੱਸੀ ਜਾ ਰਹੀ ਹੈ। ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿਤਾ ਹੈ।
ਪੁਲਿਸ ਅਨੁਸਾਰ, ਇਹ ਹਿੰਸਾ ਇਕ ਘਰੇਲੂ ਵਿਵਾਦ ਨਾਲ ਜੁੜੀ ਹੋਈ ਲਗਦੀ ਹੈ। ਗੋਲੀਬਾਰੀ ਤਿੰਨ ਵੱਖ-ਵੱਖ ਥਾਵਾਂ ਉਤੇ ਹੋਈ। ਸੱਭ ਤੋਂ ਵੱਡੀ ਘਟਨਾ ਵੈਸਟ 79ਵੀਂ ਸਟ੍ਰੀਟ ਉਤੇ ਵਾਪਰੀ, ਜਿੱਥੇ ਬੱਚਿਆਂ ਦੀ ਜਾਨ ਗਈ। ਇਸ ਤੋਂ ਇਲਾਵਾ, ਬੋਸਿਯਰ ਪੈਰਿਸ਼ ਵਿਚ ਵੀ ਗੋਲੀਬਾਰੀ ਦੇ ਕੇਸ ਦਰਜ ਕੀਤੇ ਗਏ। ਦੋ ਬਾਲਗ ਔਰਤਾਂ ਨੂੰ ਸਿਰ ਵਿਚ ਗੋਲੀ ਲੱਗੀ ਪਰ ਉਹ ਜ਼ਿੰਦਾ ਹਨ। ਇਕ ਨਾਬਾਲਗ ਮੁੰਡੇ ਨੇ ਛੱਤ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾਈ, ਹਾਲਾਂਕਿ ਉਹ ਜ਼ਖ਼ਮੀ ਹੋ ਗਿਆ। ਸ਼ੱਕੀ ਹਮਲਾਵਰ, ਜੋ ਕਿ ਇਕ ਬਾਲਗ ਆਦਮੀ ਸੀ, ਜੋ ਕਿ ਬਾਅਦ ਵਿਚ ਮਾਰਿਆ ਗਿਆ।
ਪੁਲਿਸ ਨੇ ਇਲਾਕੇ ਵਿਚ ਲਗਭਗ 30 ਯੂਨਿਟ ਤਾਇਨਾਤ ਕੀਤੇ ਹਨ ਅਤੇ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਪਰਵਾਰਕ ਤਣਾਅ ਕਾਰਨ ਵਾਪਰੀ ਹੋ ਸਕਦੀ ਹੈ। ਇਸ ਹਾਦਸੇ ਨੇ ਸਥਾਨਕ ਲੋਕਾਂ ਵਿਚ ਡਰ ਅਤੇ ਗ਼ਮ ਦਾ ਮਾਹੌਲ ਪੈਦਾ ਕਰ ਦਿਤਾ ਹੈ। ਲੋਕਾਂ ਨੇ ਮਾਰੇ ਗਏ ਬੱਚਿਆਂ ਲਈ ਸੋਗ ਪ੍ਰਗਟ ਕੀਤਾ ਹੈ ਅਤੇ ਸਮਾਜ ਵਿਚ ਹਿੰਸਾ ਰੋਕਣ ਲਈ ਕੜੇ ਕਦਮ ਚੁੱਕਣ ਦੀ ਮੰਗ ਕੀਤੀ ਹੈ।
The post ਅਮਰੀਕੀ ਸ਼ਹਿਰ ਸ਼੍ਰੀਵਪੋਰਟ ’ਚ ਗੋਲੀਬਾਰੀ, 8 ਬੱਚਿਆਂ ਦੀ ਮੌਤ appeared first on Punjab Star.
