ਮੰਗਲਵਾਰ ਸਵੇਰੇ ਹਰਿਆਣਾ ਦੇ ਨੂਹ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੇ ਚਾਰ ਕਰਮਚਾਰੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਸਾਰੇ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਸਨ। ਮ੍ਰਿਤਕਾਂ ਵਿੱਚ ਦੋ ਸਬ-ਇੰਸਪੈਕਟਰ, ਦੋ ਕਾਂਸਟੇਬਲ ਅਤੇ ਇੱਕ ਆਮ ਨਾਗਰਿਕ ਸ਼ਾਮਲ ਹੈ।
ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ (ਕੇਐਮਪੀ) ‘ਤੇ ਧੂਲਾਵਟ ਟੋਲ ਪਲਾਜ਼ਾ ਨੇੜੇ ਇਨ੍ਹਾਂ ਦੀ ਗੱਡੀ ਅੱਗੇ ਚੱਲ ਰਹੀ ਇੱਕ ਦੂਜੀ ਗੱਡੀ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਇੱਕ ਅਗਵਾ ਮਾਮਲੇ ਦੇ ਸਬੰਧ ਵਿੱਚ ਛਾਪੇਮਾਰੀ ਕਰਨ ਜਾ ਰਹੇ ਸਨ। ਅਗਵਾਕਾਰ ਦਾ ਭਰਾ ਵੀ ਉਨ੍ਹਾਂ ਦੇ ਨਾਲ ਸੀ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਲਾਸ਼ਾਂ ਗੱਡੀ ਵਿੱਚ ਬੁਰੀ ਤਰ੍ਹਾਂ ਫਸੀਆਂ ਹੋਈਆਂ ਸਨ। ਬਾਅਦ ਵਿੱਚ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਚਸ਼ਮਦੀਦਾਂ ਮੁਤਾਬਕ ਗੱਡੀ ਪਲਵਲ ਤੋਂ ਆ ਰਹੀ ਸੀ। ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੰਟਰੋਲ ਗੁਆ ਬੈਠਾ ਅਤੇ ਸਾਹਮਣੇ ਵਾਲੀ ਗੱਡੀ ਨਾਲ ਟਕਰਾ ਗਈ।
ਪੁਲਿਸ ਨੂੰ ਘਟਨਾ ਸਥਾਨ ਤੋਂ ਯੂਪੀ ਪੁਲਿਸ ਦਾ ਇੱਕ ਆਈਡੀ ਕਾਰਡ ਮਿਲਿਆ। ਇਹ ਸਬ-ਇੰਸਪੈਕਟਰ ਮੋਹਿਤ ਕੁਮਾਰ ਯਾਦਵ, ਐਸਆਈ ਸਤਿਆਭਾਨ, ਕਾਂਸਟੇਬਲ ਅਸ਼ੋਕ ਅਤੇ ਪ੍ਰਦੀਪ ਦਾ ਸੀ। ਚਾਰੇ ਪੁਲਿਸ ਵਾਲੇ ਜਲੌਨ ਦੇ ਓਰਈ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਨ। ਪੰਜਵੇਂ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਜਿਸ ਕਾਲੇ ਰੰਗ ਦੀ ਸਕਾਰਪੀਓ ਵਿੱਚ ਪੰਜੇ ਸਵਾਰ ਸਨ, ਉਹ ਹਰਿਆਣਾ ਦੇ ਜੀਂਦ ਆਰਟੀਓ ਵਿੱਚ ਰਜਿਸਟਰਡ ਹੈ। ਗੱਡੀ ਵੇਖਣ ਵਿਚ ਬਿਲਕੁਲ ਨਵੀਂ ਲੱਗ ਰਹੀ ਹੈ।
The post ਨੂਹ : ਸਕਾਰਪੀਓ ਦੀ ਦੂਜੀ ਗੱਡੀ ਨਾਲ ਹੋਈ ਜ਼ੋਰਦਾਰ ਟੱਕਰ, 4 ਪੁਲਿਸ ਵਾਲਿਆਂ ਸਣੇ 5 ਦੀ ਮੌਤ appeared first on Punjab Star.
