ਖ਼ਾਲਸਾ ਸਾਜਣਾ ਦਿਵਸ ਦੇ ਸਬੰਧ ਚ ਲੰਡਨ ਓਨਟਾਰੀਓ ਵਿਖੇ ਸਜਾਏ ਗਏ ਨਗਰ ਕੀਰਤਨ

ਲੰਡਨ ਓਨਟਾਰੀਓ (ਕੰਵਲਜੀਤ ਸਿੰਘ ਕੰਵਲ) ਖ਼ਾਲਸੇ ਦੇ ਸਾਜਣਾ ਦਿਵਸ ਦੇ ਸਬੰਧ ਚ ਲੰਡਨ ਸਿੱਖ ਸੁਸਾਇਟੀ ਓਨਟਾਰੀਓ ਵੱਲੋਂ ਨਗਰ ਕੀਰਤਨ ਇੱਥੋਂ ਦੇ ਵਿਕਟੋਰੀਆ ਪਾਰਕ ਵਿਖੇ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ . ਸਵੇਰੇ ਦਸ ਵਜੇ ਤੋਂ ਚਾਰ ਵਜੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੀਰਤਨੀ ਜੱਥਿਆ ਜਿਹਨਾਂ ਚ ਭਾਈ ਅਨੰਤਵੀਰ ਸਿੰਘ, ਭਾਈ ਜਗਜੀਤ ਸਿੰਘ ਬੰਬੀਹਾ ਅਤੇ ਭਾਈ ਮਨਪ੍ਰੀਤ ਸਿੰਘ ਹੁਰਾ ਵੱਲੋਂ ਗੁਰਬਾਣੀ ਦਾ ਗੁਣ ਗਾਣ ਕੀਤਾ ਗਿਆ. ਸੰਗਤਾਂ ਵੱਲੋਂ ਦਰਜਨਾਂ ਵੱਖ ਵੱਖ ਲੰਗਰਾਂ ਦੇ ਸਟਾਲ ਲਾਏ ਗਏ. ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਚੌਥਾ ਉਪਰਾਲਾ ਸੀ ਜਿਸ ਵਿੱਚ ਨੇੜਲੇ ਸ਼ਹਿਰਾਂ ਇੰਗਰਸੋਲ, ਵੁੱਡਸਟਾਕ, ਕਿਚਨਰ ਵਾਟਰਲੂ ਦੀਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ. ਵਿਕਟੋਰੀਆ ਪਾਰਕ ਦੇ ਇਸ ਖੁੱਲੇ ਮੈਦਾਨ ਚ ਓਨਟਾਰੀਓ ਪਰੋਵਿਨਸ਼ੀਅਲ ਪੁਲਿਸ, ਜਸਵੰਤ ਸਿੰਘ ਖਾਲੜਾ ਖ਼ਾਲਸਾ ਸਕੂਲ, ਸਿੱਖ ਹੈਰੀਟੇਜ ਮਿਊਜ਼ੀਅਮ, ਸੂਹੇ ਅੱਖਰ ਕਿਤਾਬ ਘਰ ਦੇ ਬੂਥ ਅਤੇ ਹਰ ਉਮਰ ਦੇ ਗੱਤਕਾ ਗਰੱਪ ਸੰਗਤਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ. ਸਿਟੀ ਆਫ ਲੰਡਨ ਓਨਟਾਰੀਓ ਦੇ ਮੇਅਰ ਜੋਸ਼ ਮਾਰਗਨ ਅੱਤ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਕੁਰਤ ਹੋਲਮੈਨ ਨੇ ਇਸ ਸ਼ੁਭ ਮੌਕੇ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਿੱਖ ਸੰਗਤਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਵੀ ਕੀਤਾ. ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਕੀਕਤ ਸਿੰਘ ਹੁਰਾਂ ਨੇ ਸਮੂੰਹ ਸੰਗਤਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਅਜਿਹੇ ਕਾਰਜਾਂ ਲਈ ਵਿਡੇ ਸਹਿਯੋਗ ਦੀ ਆਸ ਕੀਤੀ. ਸ਼ਾਮ ਚਾਰ ਵੱਜੇ ਪੰਜ ਨਿਸ਼ਾਨਚੀਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਜੀ ਦੀ ਸੁਨਿਹਰੀ ਪਾਲਕੀ ਦੀ ਸ਼ਤਰ ਛਾਇਆ ਇਹ ਨਗਰ ਕੀਰਤਨ ਰਵਾਨਾ ਹੋਇਆ ਸਮਾਪਤੀ ਵੱਲ ਵਧਿਆ.

The post ਖ਼ਾਲਸਾ ਸਾਜਣਾ ਦਿਵਸ ਦੇ ਸਬੰਧ ਚ ਲੰਡਨ ਓਨਟਾਰੀਓ ਵਿਖੇ ਸਜਾਏ ਗਏ ਨਗਰ ਕੀਰਤਨ appeared first on Punjab Star.

Related Posts