ਟੋਰਾਂਟੋ-ਕੈਨੇਡਾ ਮੰਦੀ ਦੀ ਲਪੇਟ ਵਿੱਚ, ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼ ਤਕਨੀਕੀ ਮੰਦੀ (Technical Recession) ਵਿੱਚ ਹੋ ਗਿਆ ਦਾਖਲ
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼ ਤਕਨੀਕੀ ਮੰਦੀ (Technical Recession) ਵਿੱਚ ਦਾਖਲ ਹੋ ਚੁਕਿਆ ਹੈ। ਅੰਕੜਿਆਂ ਮੁਤਾਬਕ, ਪਹਿਲੀ ਤਿਮਾਹੀ ਵਿੱਚ ਰੀਅਲ ਜੀਡੀਪੀ ਅਸਲ ਆਧਾਰ ’ਤੇ 0.1 ਫੀਸਦੀ ਘਟੀ ਹੈ। ਇਸ ਤੋਂ ਪਿਛਲੀ ਤਿਮਾਹੀ (ਚੌਥੀ ਤਿਮਾਹੀ 2025) ਵਿੱਚ ਇਹ ਗਿਰਾਵਟ 1 ਫੀਸਦੀ ਰਿਹਾ ਸੀ। ਹਾਲਾਂਕਿ ਤਿਮਾਹੀ ਆਧਾਰ ’ਤੇ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ ਕੋਈ ਤਬਦੀਲੀ ਨਹੀਂ ਆਈ।
ਵਿਸ਼ਲੇਸ਼ਕਾਂ ਨੇ ਰਾਇਟਰਜ਼ ਅਤੇ ਬੈਂਕ ਆਫ ਕੈਨੇਡਾ ਨਾਲ ਗੱਲਬਾਤ ਵਿੱਚ ਪਹਿਲੀ ਤਿਮਾਹੀ ਵਿੱਚ 1.5 ਫੀਸਦੀ ਵਾਧੇ ਦੀ ਉਮੀਦ ਜਤਾਈ ਸੀ, ਪਰ ਨਤੀਜੇ ਇਸ ਤੋਂ ਬਿਲਕੁਲ ਉਲਟ ਆਏ ਹਨ। ਇਸ ਤੋਂ ਪਹਿਲਾਂ ਕੈਨੇਡਾ ਸਾਲ 2020 ਵਿੱਚ ਕੋਵਿਡ ਮਹਾਮਾਰੀ ਦੇ ਸ਼ੁਰੂ ਵੇਲੇ ਤਕਨੀਕੀ ਮੰਦੀ ਵਿੱਚ ਗਿਆ ਸੀ। ਇਸ ਤੋਂ ਇਲਾਵਾ 2015 ਵਿੱਚ ਤੇਲ ਦੀ ਕੀਮਤਾਂ ਵਾਲੀ ਮੰਦੀ ਵੀ ਆਈ ਸੀ।
ਮੁੱਖ ਕਾਰਨ
ਸਰਕਾਰੀ ਅੰਕੜਿਆਂ ਅਨੁਸਾਰ, ਵੱਡੇ ਇਮਪੋਰਟ ਕਾਰਨ ਪਹਿਲੀ ਤਿਮਾਹੀ ਵਿੱਚ ਗਿਰਾਵਟ ਆਈ, ਪਰ ਇਸ ਨੂੰ ਇਨਵੈਂਟਰੀਆਂ (ਸਟਾਕ) ਵਿੱਚ ਵਾਧੇ ਨੇ ਬਹੁਤ ਹੱਦ ਤੱਕ ਘਟਾਇਆ। ਘਰੇਲੂ ਖਰਚ ਵਿੱਚ ਵਾਧਾ ਹੋਇਆ, ਖਾਸ ਤੌਰ ’ਤੇ ਖਾਣ-ਪੀਣ ਅਤੇ ਵਿੱਤੀ ਸੇਵਾਵਾਂ ਵਿੱਚ, ਪਰ ਕਾਰੋਬਾਰੀ ਅਤੇ ਸਰਕਾਰੀ ਨਿਵੇਸ਼ਾਂ ਵਿੱਚ ਗਿਰਾਵਟ ਨੇ ਇਸ ਦਾ ਵਿਰੋਧ ਕੀਤਾ।
ਪਿਛਲੇ ਇੱਕ ਸਾਲ ਤੋਂ ਵਪਾਰੀ ਅਨਿਸ਼ਚਿਤਤਾ ਅਤੇ ਟੈਰਿਫਾਂ (ਟੈਕਸਾਂ) ਦੇ ਬਾਵਜੂਦ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਰਹੀ ਸੀ, ਪਰ ਹੁਣ ਇਸ ਦੇ ਨਕਾਰਾਤਮਕ ਪ੍ਰਭਾਵ ਨਿਵੇਸ਼, ਭਰਤੀ ਅਤੇ ਖਰਚ ’ਤੇ ਪੈ ਰਹੇ ਹਨ।
ਇਸ ਮੰਦੀ ਨਾਲ ਬਾਜ਼ਾਰਾਂ ਅਤੇ ਆਮ ਲੋਕਾਂ ’ਤੇ ਕੀ ਅਸਰ ਪਵੇਗਾ, ਇਸ ਬਾਰੇ ਵਿਸ਼ਲੇਸ਼ਕ ਲਗਾਤਾਰ ਨਜ਼ਰ ਰੱਖ ਰਹੇ ਹਨ। ਬੈਂਕ ਆਫ ਕੈਨੇਡਾ ਵੀ ਆਪਣੀ ਆਰਥਿਕ ਨੀਤੀ ਵਿੱਚ ਤਬਦੀਲੀ ਲਿਆਉਣ ਬਾਰੇ ਵਿਚਾਰ ਰਿਹਾ ਹੈ। ਆਰਥਿਕ ਮਾਹਰਾਂ ਦੀ ਮੰਨੀਏ ਤਾਂ ਬਜ਼ਾਰ ਵਿੱਚ ਡਾਲਰ ਦੇ ਫੈਲਾਅ ਅਤੇ ਵਿਆਜ਼ ਦਰਾਂ ਨੂੰ ਘੱਟ ਕਰਨਾ ਸਮੇਂ ਦੀ ਜ਼ਰੂਰਤ ਹੈ।
The post ਕੈਨੇਡਾ ਆਇਆ ਭਾਰੀ ਮੰਦੀ ਦੀ ਲਪੇਟ ਵਿੱਚ appeared first on Punjab Star.
