ਕੇਵਲ ਢਿੱਲੋਂ ਦੇ ਪੱਤਰ ‘ਤੇ ਕੇਂਦਰ ਸਰਕਾਰ ਦਾ ਐਕਸ਼ਨ,ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ…

ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਖਰੀਫ਼ 2026 ਸੀਜ਼ਨ ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਇਹ ਜਵਾਬ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ 10 ਜੂਨ 2026 ਨੂੰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਆਇਆ ਹੈ।

23 ਜੂਨ 2026 ਨੂੰ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੀ ਸੰਯੁਕਤ ਸਕੱਤਰ ਬੰਦਨਾ ਪ੍ਰੇਯਸ਼ੀ, ਆਈ.ਏ.ਐੱਸ. ਨੇ ਢਿੱਲੋਂ ਜੀ ਨੂੰ ਦੱਸਿਆ ਕਿ ਪੰਜਾਬ ਨੂੰ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ DAP ਉਪਲਬਧ ਕਰਵਾਈ ਗਈ ਹੈ — ਜੋ ਰਾਜ ਦੀ ਲੋੜ ਤੋਂ ਵੀ ਵੱਧ ਹੈ। ਇਸ ਵੇਲੇ ਰਾਜ ਕੋਲ 4,27,000 ਮੀਟ੍ਰਿਕ ਟਨ ਯੂਰੀਆ ਅਤੇ 98,000 ਮੀਟ੍ਰਿਕ ਟਨ DAP ਦਾ ਕਲੋਜ਼ਿੰਗ ਸਟਾਕ ਮੌਜੂਦ ਹੈ।

ਢਿੱਲੋਂ ਜੀ ਨੇ ਕਿਹਾ “ਮੋਦੀ ਸਰਕਾਰ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਪੰਜਾਬ ਦਾ ਕਿਸਾਨ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਸਾਡੇ ਪੱਤਰ ਦੇ ਕੁਝ ਦਿਨਾਂ ਵਿੱਚ ਹੀ ਕੇਂਦਰ ਨੇ ਸਪੱਸ਼ਟ ਜਵਾਬ ਦਿੱਤਾ। ਢਿੱਲੋਂ ਜੀ ਨੇ ਚੇਤਾਵਨੀ ਦਿੱਤੀ ਕਿ ਖਾਦ (ਕੰਟਰੋਲ) ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਜ਼ਖੀਰੇਬਾਜ਼ੀ, ਕਾਲਾਬਜ਼ਾਰੀ ਅਤੇ ਮਹਿੰਗੇ ਭਾਅ ਵੇਚਣ ਵਿਰੁੱਧ ਕਾਰਵਾਈ ਕਰਨਾ ਰਾਜ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ। ਜੇ ਕਿਸਾਨਾਂ ਤੱਕ ਖਾਦ ਨਹੀਂ ਪਹੁੰਚਦੀ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਦੀ ਹੋਵੇਗੀ।

ਭਾਜਪਾ ਪੰਜਾਬ ਮੰਗ ਕਰਦੀ ਹੈ ਕਿ ਆਪ ਸਰਕਾਰ ਸਾਰੀਆਂ 117 ਵਿਧਾਨ ਸਭਾ ਹਲਕਿਆਂ ਵਿੱਚ ਖਾਦ ਦੀ ਪਾਰਦਰਸ਼ੀ ਅਤੇ ਸਮੇਂ ਸਿਰ ਵੰਡ ਯਕੀਨੀ ਬਣਾਵੇ।

The post ਕੇਵਲ ਢਿੱਲੋਂ ਦੇ ਪੱਤਰ ‘ਤੇ ਕੇਂਦਰ ਸਰਕਾਰ ਦਾ ਐਕਸ਼ਨ,ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ… appeared first on Punjab Star.

Related Posts