ਕੈਨੇਡਾ ਇਮੀਗ੍ਰੇਸ਼ਨ ‘ਚ ਵੱਡੀ ਰਾਹਤ! 9 ਮਹੀਨਿਆਂ ‘ਚ 30 ਲੱਖ ਅਰਜ਼ੀਆਂ ਦਾ ਨਿਪਟਾਰਾ!

ਕੈਨੇਡਾ: ਕੈਨੇਡਾ ਦੀ PR ਹੋਵੇ, ਵਰਕ ਪਰਮਿਟ ਜਾਂ ਫਿਰ ਵੀਜ਼ਾ… ਜੇਕਰ ਤੁਹਾਡੀ ਫਾਈਲ ਵੀ ਕਈ ਮਹੀਨਿਆਂ ਤੋਂ IRCC ਦੇ ਦਫ਼ਤਰ ਵਿੱਚ ਫ਼ੈਸਲੇ ਦੀ ਉਡੀਕ ਕਰ ਰਹੀ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਅਹਿਮ ਹੋ ਸਕਦੀ ਹੈ। ਕਿਉਂਕਿ ਕੈਨੇਡਾ ਤੋਂ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। IRCC ਨੇ ਪਿਛਲੇ 9 ਮਹੀਨਿਆਂ ਦੌਰਾਨ 30 ਲੱਖ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕੀਤਾ ਹੈ। ਯਾਨੀ ਲੱਖਾਂ ਲੋਕਾਂ ਦੀਆਂ ਫਾਈਲਾਂ ‘ਤੇ ਕਾਰਵਾਈ ਕੀਤੀ ਗਈ ਹੈ। ਪਰ ਸਵਾਲ ਇਹ ਹੈ ਕਿ ਕੀ ਹੁਣ ਤੁਹਾਡੀ ਫਾਈਲ ਦੀ ਵਾਰੀ ਵੀ ਜਲਦੀ ਆਉਣ ਵਾਲੀ ਹੈ?

ਦਰਅਸਲ, ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 9 ਮਹੀਨਿਆਂ ਵਿੱਚ 30 ਲੱਖ ਤੋਂ ਵੱਧ ਇਮੀਗ੍ਰੇਸ਼ਨ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਤੰਬਰ ਮਹੀਨੇ ਦੇ ਅੰਕੜੇ ਵੀ ਕੁਝ ਰਾਹਤ ਦੇਣ ਵਾਲੇ ਹਨ। ਇਸ ਦੌਰਾਨ ਪੈਂਡਿੰਗ ਅਰਜ਼ੀਆਂ ਦੀ ਗਿਣਤੀ ਵਿੱਚ 35 ਹਜ਼ਾਰ 180 ਦੀ ਕਮੀ ਦਰਜ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ IRCC ਕੋਲ ਫ਼ੈਸਲੇ ਦੀ ਉਡੀਕ ਕਰ ਰਹੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਜਿਸ ਕਾਰਨ PR, ਵਰਕ ਪਰਮਿਟ ਅਤੇ ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਵਿੱਚ ਉਮੀਦ ਜਾਗੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀਆਂ ਫਾਈਲਾਂ ‘ਤੇ ਵੀ ਤੇਜ਼ੀ ਨਾਲ ਕਾਰਵਾਈ ਹੋ ਸਕਦੀ ਹੈ।

ਭਾਵੇਂ IRCC ਵੱਲੋਂ ਲੱਖਾਂ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਇਮੀਗ੍ਰੇਸ਼ਨ ਦਾ ਬੈਕਲਾਗ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਅੰਕੜਿਆਂ ਮੁਤਾਬਕ ਅਜੇ ਵੀ 15 ਲੱਖ ਤੋਂ ਵੱਧ ਅਰਜ਼ੀਆਂ ਫ਼ੈਸਲੇ ਦੀ ਉਡੀਕ ਵਿੱਚ ਹਨ। ਯਾਨੀ ਵੱਡੀ ਗਿਣਤੀ ਵਿੱਚ ਬਿਨੈਕਾਰ ਅਜੇ ਵੀ ਆਪਣੀ ਫਾਈਲ ਕਲੀਅਰ ਹੋਣ ਦੀ ਉਡੀਕ ਕਰ ਰਹੇ ਹਨ। ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ, ਵਰਕ ਪਰਮਿਟ ਅਤੇ ਹੋਰ ਵੀਜ਼ਾ ਕੈਟਾਗਰੀਆਂ ਤਹਿਤ ਅਪਲਾਈ ਕਰ ਚੁੱਕੇ ਹਨ। ਹੁਣ IRCC ਵੱਲੋਂ ਅਰਜ਼ੀਆਂ ਦੇ ਨਿਪਟਾਰੇ ਦੀ ਰਫ਼ਤਾਰ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਿੰਨੀਆਂ ਸਫ਼ਲ ਰਹਿੰਦੀਆਂ ਹਨ, ਇਹ ਆਉਣ ਵਾਲੇ ਮਹੀਨਿਆਂ ਵਿੱਚ ਸਾਹਮਣੇ ਆਵੇਗਾ। ਫਿਲਹਾਲ, ਜੇਕਰ ਤੁਹਾਡੀ ਵੀ ਕੈਨੇਡਾ ਇਮੀਗ੍ਰੇਸ਼ਨ ਦੀ ਫਾਈਲ ਪੈਂਡਿੰਗ ਹੈ, ਤਾਂ ਇਹ ਅਪਡੇਟ ਤੁਹਾਡੇ ਲਈ ਅਹਿਮ ਹੈ। ਹਾਲਾਂਕਿ, ਬੈਕਲਾਗ ਘਟਣ ਦਾ ਮਤਲਬ ਇਹ ਨਹੀਂ ਕਿ ਹਰ ਬਿਨੈਕਾਰ ਦੀ ਫਾਈਲ ਦਾ ਫ਼ੈਸਲਾ ਤੁਰੰਤ ਹੋਵੇਗਾ।ਕੈਨੇਡਾ ਇਮੀਗ੍ਰੇਸ਼ਨ ਨਾਲ ਜੁੜੀਆਂ ਹਰ ਛੋਟੀ-ਵੱਡੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ।

The post ਕੈਨੇਡਾ ਇਮੀਗ੍ਰੇਸ਼ਨ ‘ਚ ਵੱਡੀ ਰਾਹਤ! 9 ਮਹੀਨਿਆਂ ‘ਚ 30 ਲੱਖ ਅਰਜ਼ੀਆਂ ਦਾ ਨਿਪਟਾਰਾ! appeared first on Punjab Star.

Related Posts