ਕੈਨੇਡਾ ‘ਚ ਜ਼ਿੰਦਗੀ ਲਈ ਜੂਝ ਰਿਹਾ 25 ਸਾਲਾ ਪੰਜਾਬੀ ਨੌਜਵਾਨ, ਦੋਸਤਾਂ ਨੇ ਮਦਦ ਲਈ ਹੱਥ ਜੋੜ ਕੀਤੀ ਅਪੀਲ

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦੇ 25 ਸਾਲਾ ਪੰਜਾਬੀ ਨੌਜਵਾਨ ਸਹਿਜਪ੍ਰੀਤ ਸਿੰਘ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ। ਉਸ ਦੀ ਗੰਭੀਰ ਸਿਹਤ ਸਥਿਤੀ ਨੂੰ ਦੇਖਦੇ ਹੋਏ ਉਸ ਦੇ ਦੋਸਤਾਂ ਅਤੇ ਨਜ਼ਦੀਕੀਆਂ ਵੱਲੋਂ GoFundMe ਰਾਹੀਂ ਮਦਦ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਸਹਿਜਪ੍ਰੀਤ ਸਿੰਘ ਗੰਭੀਰ ਪੀਲੀਆ ਅਤੇ ਲਿਵਰ ਦੀ ਬਿਮਾਰੀ ਨਾਲ ਪੀੜਤ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਉਸ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਸ ਨੂੰ ਤੁਰੰਤ ਲਿਵਰ ਟ੍ਰਾਂਸਪਲਾਂਟ ਦੀ ਲੋੜ ਹੈ। ਇਸ ਦੇ ਨਾਲ ਹੀ ਉਸ ਨੂੰ ਸਾਹ ਲੈਣ ਵਿੱਚ ਵੀ ਕਾਫ਼ੀ ਮੁਸ਼ਕਲ ਆ ਰਹੀ ਹੈ ਅਤੇ ਉਹ ਲਗਾਤਾਰ ਡਾਕਟਰੀ ਨਿਗਰਾਨੀ ਹੇਠ ਹੈ।

ਇਸ ਅਚਾਨਕ ਆਈ ਮੈਡੀਕਲ ਐਮਰਜੈਂਸੀ ਨੇ ਸਹਿਜਪ੍ਰੀਤ ਅਤੇ ਉਸ ਦੇ ਪਰਿਵਾਰ ਨੂੰ ਵੱਡੀ ਮੁਸ਼ਕਲ ਵਿੱਚ ਪਾ ਦਿੱਤਾ ਹੈ। ਇਲਾਜ, ਦਵਾਈਆਂ, ਟ੍ਰਾਂਸਪਲਾਂਟ ਅਤੇ ਹੋਰ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਲਈ ਉਸ ਦੇ ਦੋਸਤਾਂ ਵੱਲੋਂ GoFundMe ਪੇਜ ਦੀ ਸ਼ੁਰੂਆਤ ਕੀਤੀ ਹੈ। ਇਸ ‘ਤੇ 50 ਹਜ਼ਾਰ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਮੁਹਿੰਮ ਨਾਲ ਜੁੜੇ ਲੋਕਾਂ ਨੇ ਕਿਹਾ ਹੈ ਕਿ ਤੁਹਾਡਾ ਹਰ ਛੋਟਾ ਜਾਂ ਵੱਡਾ ਯੋਗਦਾਨ ਸਹਿਜਪ੍ਰੀਤ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਆਰਥਿਕ ਸਹਾਇਤਾ ਨਹੀਂ ਕਰ ਸਕਦਾ ਤਾਂ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਸਾਂਝਾ ਕਰੇ ਤਾਂ ਜੋ ਲੋੜੀਂਦੀ ਮਦਦ ਇਕੱਠੀ ਕੀਤੀ ਜਾ ਸਕੇ।

ਫਿਲਹਾਲ ਸਹਿਜਪ੍ਰੀਤ ਸਿੰਘ ਮਿਸੀਸਾਗਾ ਦੇ ਹਸਪਤਾਲ 2200 Eglinton Ave W, Mississauga, ON L5M 2N1 ਵਿੱਚ ਇਲਾਜ ਅਧੀਨ ਹੈ ਅਤੇ ਉਸ ਦੇ ਦੋਸਤਾਂ ਨੂੰ ਉਮੀਦ ਹੈ ਕਿ ਭਾਈਚਾਰੇ ਦੇ ਸਹਿਯੋਗ ਅਤੇ ਅਰਦਾਸਾਂ ਨਾਲ ਉਸ ਨੂੰ ਇਹ ਮੁਸ਼ਕਲ ਸਮਾਂ ਪਾਰ ਕਰਨ ਵਿੱਚ ਮਦਦ ਮਿਲੇਗੀ।

The post ਕੈਨੇਡਾ ‘ਚ ਜ਼ਿੰਦਗੀ ਲਈ ਜੂਝ ਰਿਹਾ 25 ਸਾਲਾ ਪੰਜਾਬੀ ਨੌਜਵਾਨ, ਦੋਸਤਾਂ ਨੇ ਮਦਦ ਲਈ ਹੱਥ ਜੋੜ ਕੀਤੀ ਅਪੀਲ appeared first on Punjab Star.

Related Posts