ਚੰਡੀਗੜ੍ਹ ‘ਚ ਏਅਰ ਸ਼ੋਅ ਦਾ ਆਖਰੀ ਦਿਨ: ਪੰਜਾਬ – ਹਰਿਆਣਾ ਦੇ ਮੁੱਖ ਮੰਤਰੀਆਂ ਨੇ ਕੀਤੀ ਸ਼ਿਰਕਤ

ਚੰਡੀਗੜ੍ਹ: ਸੁਖਨਾ ਲੇਕ ‘ਤੇ ਚੱਲ ਰਹੇ ਏਅਰ ਸ਼ੋਅਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਇਸ ਨੂੰ ਦੇਖਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਪਹੁੰਚੇ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਹਰਿਆਣਾ ਦੇ ਗਵਰਨਰ ਅਸ਼ੀਮ ਘੋਸ਼ ਵੀ ਮੌਜੂਦ ਰਹੇ।

ਇੱਕ ਘੰਟਾ ਚੱਲੇ ਇਸ ਏਅਰ-ਸ਼ੋਅ ਵਿੱਚ ਏਅਰ ਫੋਰਸ ਦੀ ਟੀਮ ‘ਸੂਰਿਆ ਕਿਰਨ’ ਨੇ ਅਸਮਾਨ ਵਿੱਚ ਕਈ ਕਰਤਬ ਦਿਖਾਏ। ਟੀਮ ਨੇ ਹਵਾ ਵਿੱਚ ਡਾਇਮੰਡ, ‘Y’ ਅਤੇ ਤੇਜਸ ਵਰਗੇ ਫਾਰਮੇਸ਼ਨ ਬਣਾ ਕੇ ਲੋਕਾਂ ਨੂੰ ਤਾਲੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ। ਉੱਥੇ ਹੀ, ਅਖੀਰ ਵਿੱਚ ਟੀਮ ਦੇ 2 ਫਾਈਟਰ ਜੈੱਟਾਂ ਨੇ ਹਵਾ ਵਿੱਚ ਧੂੰਏਂ ਨਾਲ ਦਿਲ ਦਾ ਆਕਾਰ ਬਣਾ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਏਅਰ-ਸ਼ੋਅ ਸੰਪੰਨ ਹੋ ਗਿਆ। ਏਅਰ-ਸ਼ੋਅ ਖਤਮ ਹੋਣ ਤੋਂ ਬਾਅਦ ਸੁਖਨਾ ਲੇਕ ਨੂੰ ਆਮ ਜਨਤਾ ਲਈ ਦੁਪਹਿਰ 2 ਵਜੇ ਖੋਲ੍ਹ ਦਿੱਤਾ ਜਾਵੇਗਾ। ਇਸ ਏਅਰ ਸ਼ੋਅ ਦੇ ਚੱਲਦਿਆਂ 26 ਮਾਰਚ ਤੋਂ ਆਮ ਲੋਕਾਂ ਲਈ ਸੁਖਨਾ ਲੇਕ ਬੰਦ ਸੀ।

ਦੱਸ ਦਈਏ ਕਿ ਦੋ ਦਿਨਾਂ ਏਅਰ ਸ਼ੋਅ ਦੇ ਪਹਿਲੇ ਦਿਨ ਅਸਮਾਨ ਵਿੱਚ ਜਾਂਬਾਜ਼ ਪਾਇਲਟਾਂ ਦੇ ਹੈਰਾਨੀਜਨਕ ਕਰਤਬਾਂ ਨੇ ਪੂਰੇ ਸ਼ਹਿਰ ਨੂੰ ਰੋਮਾਂਚ ਨਾਲ ਭਰ ਦਿੱਤਾ । ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਏਅਰ ਸ਼ੋਅ ਵਿੱਚ ਸਕੂਲੀ ਬੱਚਿਆਂ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ। ਚਾਰ ਸਰਕਾਰੀ ਸਕੂਲਾਂ ਦੇ 50-50 ਬੱਚਿਆਂ ਨੂੰ ਵਿਸ਼ੇਸ਼ ਇਜਾਜ਼ਤ ਦੇ ਕੇ ਲਿਆਂਦਾ ਗਿਆ। ਸਨੇਹਾਲਿਆ ਦੇ ਬੱਚਿਆਂ ਨੇ ਵੀ ਇਸ ਆਯੋਜਨ ਵਿੱਚ ਹਿੱਸਾ ਲਿਆ। ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਕਿਸ਼ੋਰ ਵਿਦਿਆਰਥਣਾਂ ਤੱਕ, ਹਰ ਕਿਸੇ ਦੇ ਚਿਹਰੇ ‘ਤੇ ਉਤਸ਼ਾਹ ਅਤੇ ਮਾਣ ਸਾਫ਼ ਦਿਖਾਈ ਦੇ ਰਿਹਾ ਸੀ। ਸਨੇਹਾਲਿਆ ਦੇ ਨੰਨ੍ਹੇ ਬੱਚਿਆਂ ਨੇ ਵੀ ਵੱਡੇ ਹੋ ਕੇ ਪਾਇਲਟ ਬਣਨ ਦੀ ਇੱਛਾ ਜ਼ਾਹਰ ਕੀਤੀ।

The post ਚੰਡੀਗੜ੍ਹ ‘ਚ ਏਅਰ ਸ਼ੋਅ ਦਾ ਆਖਰੀ ਦਿਨ: ਪੰਜਾਬ – ਹਰਿਆਣਾ ਦੇ ਮੁੱਖ ਮੰਤਰੀਆਂ ਨੇ ਕੀਤੀ ਸ਼ਿਰਕਤ appeared first on Punjab Star.

Related Posts