ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਮੁੜ ਤੋਂ ਹੋਇਆ ਹੰਗਾਮਾ

ਦਿਲਜੀਤ ਦੁਸਾਂਝ ਦੇ ਕੰਸਰਟ ਵਿਚ ਮੁੜ ਤੋਂ ਹੰਗਾਮਾ ਹੋਇਆ ਹੈ। ਕੁਝ ਵੱਖਵਾਦੀ ਸੰਗਠਨ ਦੇ ਲੋਕ ਸ਼ੋਅ ਵਿਚ ਝੰਡੇ ਲੈ ਕੇ ਪਹੁੰਚੇ ਹਨ ਤੇ ਦਿਲਜੀਤ ਦਾ ਵਿਰੋਧ ਕਰਨ ਲੱਗੇ। ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਤੇ ਉਨ੍ਹਾਂ ਨੂੰ ਧੱਕੇ ਮਾਰ ਕੇ ਸ਼ੋਅ ਦੇ ਬਾਹਰ ਕੱਢਿਆ ਗਿਆ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਮੁੜ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਨੇਡਾ ਦੇ ਟੋਰਾਂਟੋ ਵਿਚ ਦਿਲਜੀਤ ਦਾ ਸ਼ੋਅ ਚੱਲ ਰਿਹਾ ਸੀ ਤੇ ਇਸ ਦੌਰਾਨ ਇਹ ਘਟਨਾ ਵਾਪਰੀ ਹੈ। ਇਨ੍ਹਾਂ ਵੱਖਵਾਦੀ ਸੰਗਠਨ ਦੇ ਲੋਕਾਂ ਵੱਲੋਂ ਹੱਥਾਂ ਵਿਚ ਝੰਡੇ ਲੈ ਕੇ ਸ਼ੋਅ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਮਗਰੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਉਨ੍ਹਾਂ ਵੱਲੋਂ ਵਿਘਨ ਪਾਉਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਦਿਲਜੀਤ ਪਰਫਾਰਮ ਕਰ ਰਿਹਾ ਸੀ ਤੇ ਹਜ਼ਾਰਾਂ ਪ੍ਰਸ਼ੰਸਕ ਦਿਲਜੀਤ ਦੀ ਇਕ ਝਲਕ ਪਾਉਣ ਵਾਸਤੇ ਰੌਲਾ ਪਾ ਰਹੇ ਸੀ। ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦੇ ਵੱਖਵਾਦੀ ਸਮਰਥਕਾਂ ਨੂੰ ਉਥੋਂ ਬਾਹਰ ਕੱਢ ਦਿੱਤਾ।

ਦੱਸ ਦੇਈਏ ਕਿ ਸ਼ੋਅ ਦੇਖਣ ਲਈ 50,000 ਤੋਂ ਵੱਧ ਲੋਕ ਪਹੁੰਚੇ ਸੀ। ਕੰਸਰਟ ਦੌਰਾਨ ਝੰਡਾ ਲੈ ਕੇ ਆਏ ਵਿਅਕਤੀਆਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਬਾਹਰ ਧੱਕ ਦਿੱਤਾ। ਦਿਲਜੀਤ ਦੇ ਟੂਰ ਦੌਰਾਨ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ ਤੇ ਦਿਲਜੀਤ ਦੁਸਾਂਝ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ।

The post ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਮੁੜ ਤੋਂ ਹੋਇਆ ਹੰਗਾਮਾ appeared first on Punjab Star.

Related Posts