“ਪਰ ਤੈਨੂੰ ਭੁੱਲਣਾ ਨਹੀਂ” ਸਿੱਧੂ ਮੂਸੇਵਾਲਾ ਦੇ ਜਨਮਦਿਨ ‘ਤੇ ਪਿਤਾ ਨੇ ਯਾਦਾਂ ਨਾਲ ਭਰੀ ਪੋਸਟ ਕੀਤੀ ਸਾਂਝੀ

ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਇਸ ਖਾਸ ਮੌਕੇ ‘ਤੇ ਉਸਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਆਪਣੇ ਦਿਲ ਦੀਆਂ ਭਾਵਨਾਵਾਂ ਜ਼ਾਹਿਰ ਕਰਦਿਆਂ ਬਲਕੌਰ ਸਿੰਘ ਨੇ ਲਿਖਿਆ ਕਿ ਅੱਜ ਉਸਦੇ ਪੁੱਤਰ ਦਾ ਚੌਥਾ ਜਨਮਦਿਨ ਹੈ, ਪਰ ਉਸ ਤੋਂ ਬਿਨਾਂ ਇਹ ਦਿਨ ਬਹੁਤ ਦਰਦ ਭਰਿਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਚਾਰ ਸਾਲ ਪਹਿਲਾਂ ਸਿੱਧੂ ਦੂਰ ਹੋਇਆ ਸੀ ਤਾਂ ਲੱਗਿਆ ਸੀ ਜਿਵੇਂ ਉਨ੍ਹਾਂ ਦੀ ਦੁਨੀਆ ਵੀ ਉੱਥੇ ਹੀ ਰੁਕ ਗਈ ਹੋਵੇ। ਸਮੇਂ ਨੇ ਅੱਗੇ ਵਧਣਾ ਤਾਂ ਸਿਖਾ ਦਿੱਤਾ, ਪਰ ਪੁੱਤਰ ਦੀ ਕਮੀ ਨਾਲ ਕਦੇ ਸਮਝੌਤਾ ਨਹੀਂ ਹੋ ਸਕਿਆ।

ਬਲਕੌਰ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਇਨ੍ਹਾਂ ਸਾਲਾਂ ਦੌਰਾਨ ਬਹੁਤ ਕੁਝ ਬਦਲਿਆ, ਪਰ ਲੋਕਾਂ ਦਾ ਪਿਆਰ ਅੱਜ ਵੀ ਸਿੱਧੂ ਲਈ ਪਹਿਲਾਂ ਵਾਂਗ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਧੂ ਦਾ ਨਾਮ, ਉਸ ਦੀਆਂ ਗੱਲਾਂ ਜਾਂ ਉਸ ਦੀ ਗਾਇਕੀ ਦਾ ਜ਼ਿਕਰ ਸੁਣਦੇ ਹਨ ਤਾਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ।

ਉਨ੍ਹਾਂ ਕਿਹਾ ਕਿ ਹੁਣ ਇਹ ਸੱਚ ਮੰਨ ਲਿਆ ਹੈ ਕਿ ਸਿੱਧੂ ਵਾਪਸ ਨਹੀਂ ਆਉਣਾ, ਪਰ ਕੋਈ ਵੀ ਉਸ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਕੱਢ ਸਕਦਾ।

ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਬਲਕੌਰ ਸਿੰਘ ਨੇ ਲਿਖਿਆ, “ਜਨਮਦਿਨ ਮੁਬਾਰਕ ਮੇਰੇ ਸ਼ੇਰ ਪੁੱਤ। ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ ਦਿੱਤਾ, ਪਰ ਤੈਨੂੰ ਭੁੱਲਣਾ ਨਹੀਂ।”

ਇਸ ਭਾਵੁਕ ਪੋਸਟ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਜ਼ ਵੱਲੋਂ ਵੀ ਉਸ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।

The post “ਪਰ ਤੈਨੂੰ ਭੁੱਲਣਾ ਨਹੀਂ” ਸਿੱਧੂ ਮੂਸੇਵਾਲਾ ਦੇ ਜਨਮਦਿਨ ‘ਤੇ ਪਿਤਾ ਨੇ ਯਾਦਾਂ ਨਾਲ ਭਰੀ ਪੋਸਟ ਕੀਤੀ ਸਾਂਝੀ appeared first on Punjab Star.

Related Posts