ਬਰੈਂਪਟਨ ਵਿੱਚ 13ਵਾਂ ਸਾਲਾਨਾ O.K.D ਫੀਲਡ ਹਾਕੀ ਟੂਰਨਾਮੈਂਟ 17 ਤੋਂ 19 ਜੁਲਾਈ ਤੱਕ

ਬਰੈਂਪਟਨ, ਸਟਾਰ ਨਿਊਜ਼: O.K.D ਫੀਲਡ ਹਾਕੀ ਕਲੱਬ ਵੱਲੋਂ 13ਵਾਂ ਸਾਲਾਨਾ ਫੀਲਡ ਹਾਕੀ ਟੂਰਨਾਮੈਂਟ 17 ਤੋਂ 19 ਜੁਲਾਈ 2026 ਤੱਕ ਬਰੈਂਪਟਨ ਦੇ ਕੈਸੀ ਕੈਂਪਬੈਲ ਫੀਲਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਤਿੰਨ ਦਿਨਾਂ ਟੂਰਨਾਮੈਂਟ ਵਿੱਚ ਪੁਰਸ਼ Eਪਨ ਅਤੇ ਮਹਿਲਾ ਓਪਨ ਵਰਗਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਕੈਨੇਡਾ ਵਿੱਚ ਫੀਲਡ ਹਾਕੀ ਦੇ ਪ੍ਰਚਾਰ-ਪ੍ਰਸਾਰ ਅਤੇ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਪੂਰੀ ਤਰ੍ਹਾਂ ਵਲੰਟੀਅਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਅਤੇ ਇਸ ਨੂੰ ਸਫਲ ਬਣਾਉਣ ਲਈ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੈ। ਇਕੱਠੀ ਕੀਤੀ ਜਾਣ ਵਾਲੀ ਰਕਮ ਮੈਦਾਨੀ ਸਹੂਲਤਾਂ, ਖਿਡਾਰੀਆਂ ਲਈ ਲੋੜੀਂਦੇ ਸਾਜ਼ੋ-ਸਾਮਾਨ, ਰੈਫਰੀ ਫੀਸ, ਸੁਰੱਖਿਆ ਪ੍ਰਬੰਧਾਂ ਅਤੇ ਹੋਰ ਪ੍ਰਬੰਧਕੀ ਖਰਚਿਆਂ ‘ਤੇ ਖਰਚ ਕੀਤੀ ਜਾਵੇਗੀ।
ਪ੍ਰਬੰਧਕਾਂ ਅਨੁਸਾਰ ਭਾਈਚਾਰੇ ਦੇ ਸਹਿਯੋਗ ਨਾਲ ਫੀਲਡ ਹਾਕੀ ਨੂੰ ਹੋਰ ਉਤਸ਼ਾਹ ਮਿਲੇਗਾ, ਨੌਜਵਾਨ ਖਿਡਾਰੀਆਂ ਨੂੰ ਬਿਹਤਰ ਮੌਕੇ ਪ੍ਰਾਪਤ ਹੋਣਗੇ ਅਤੇ ਖੇਡਾਂ ਰਾਹੀਂ ਆਪਸੀ ਭਾਈਚਾਰਾ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਖੇਡ ਪ੍ਰੇਮੀਆਂ, ਸਪਾਂਸਰਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ।
E।ਕੇ[ਡੀ[ ਫੀਲਡ ਹਾਕੀ ਕਲੱਬ ਕਈ ਸਾਲਾਂ ਤੋਂ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਫੀਲਡ ਹਾਕੀ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਅਤੇ ਨੌਜਵਾਨਾਂ ਲਈ ਸਿਖਲਾਈ ਅਤੇ ਮੁਕਾਬਲੇਬਾਜ਼ੀ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ।

The post ਬਰੈਂਪਟਨ ਵਿੱਚ 13ਵਾਂ ਸਾਲਾਨਾ O.K.D ਫੀਲਡ ਹਾਕੀ ਟੂਰਨਾਮੈਂਟ 17 ਤੋਂ 19 ਜੁਲਾਈ ਤੱਕ appeared first on Punjab Star.

Related Posts