ਮੋਰੱਕੋ ਤੋਂ ਸਪੇਨੀ ਖੇਤਰ ਵਿੱਚ ਤੈਰ ਕੇ ਪੁੱਜੇ 60,000 ਪਰਵਾਸੀ; 34 ਦੀ ਮੌਤ

ਸਰਹੱਦ ਦਾ ਗੇਟ ਤੋੜਿਆ, ਪੁਲਿਸ ਬੇਬਸ, ਹੁਣ ਫੌਜ ਕੀਤੀ ਗਈ ਤਾਇਨਾਤ

ਮੈਡਰਿਡ: ਸਪੇਨ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ 34 ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਵੀਰਵਾਰ ਸਵੇਰੇ 3 ਹਜ਼ਾਰ ਪ੍ਰਵਾਸੀ ਇੱਕਠੇ ਸਪੈਨਿਸ਼ ਸ਼ਹਿਰ ਸਿਊਟਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਸਰਹੱਦ ‘ਤੇ ਪੁਲਿਸ ਦੀ ਘੇਰਾਬੰਦੀ ਅਤੇ ਸੁਰੱਖਿਆ ਵਾੜ ਦੇ ਵਿਚਕਾਰ ਤੰਗ ਰਸਤਿਆਂ ਕਾਰਨ ਲੋਕ ਇੱਕ-ਦੂਜੇ ਉੱਪਰ ਡਿੱਗ ਪਏ। ਭੀੜ ਵਿੱਚ ਦੱਬਣ, ਦਮ ਘੁੱਟਣ ਅਤੇ ਸਮੁੰਦਰ ਵਿੱਚ ਡੁੱਬਣ ਕਾਰਨ ਇਹ ਹਾਦਸਾ ਵਾਪਰਿਆ। ਇਸ ਦੌਰਾਨ ਸਪੇਨ ਅਤੇ ਮੋਰੱਕੋ ਦੇ 100 ਤੋਂ ਵੱਧ ਫੌਜੀ ਵੀ ਜ਼ਖਮੀ ਹੋ ਗਏ।

ਸਪੈਨਿਸ਼ ਸਰਕਾਰ ਨੇ ਦੱਸਿਆ ਕਿ 24 ਘੰਟਿਆਂ ਵਿੱਚ ਮੋਰੱਕੋ ਵੱਲੋਂ ਲਗਭਗ 60 ਹਜ਼ਾਰ ਲੋਕ ਤੈਰ ਕੇ ਜਾਂ ਪੈਦਲ ਚੱਲ ਕੇ ਸਿਊਟਾ ਵਿੱਚ ਦਾਖਲ ਹੋ ਚੁੱਕੇ ਹਨ। ਇਹ ਸ਼ਹਿਰ ਦੀ ਆਬਾਦੀ ਦਾ 70% ਹੈ।

The post ਮੋਰੱਕੋ ਤੋਂ ਸਪੇਨੀ ਖੇਤਰ ਵਿੱਚ ਤੈਰ ਕੇ ਪੁੱਜੇ 60,000 ਪਰਵਾਸੀ; 34 ਦੀ ਮੌਤ appeared first on Punjab Star.

Related Posts