ਲੁਧਿਆਣਾ ਦੇ ਡੀਸੀ , ਨਗਰ ਨਿਗਮ ਦਫ਼ਤਰ ਅਤੇ ਰੇਲਵੇ ਲਾਈਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ : ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ, ਨਗਰ ਨਿਗਮ ਦੇ ਦਫ਼ਤਰਾਂ ਅਤੇ ਰੇਲਵੇ ਲਾਈਨ ਨੂੰ ਬੰਬ ਨਾਲ ਉਡਾਉਣ ਦੀ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ ਧਮਕੀ ਦਿੱਤੀ ਗਈ ਹੈ। ਲੁਧਿਆਣਾ ਦੇ ਮੇਅਰ ਦੇ ਦਫ਼ਤਰ ਅਤੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀ ਰਿਹਾਇਸ਼ ’ਤੇ ਬੰਬ ਧਮਾਕੇ ਦੀ ਚੇਤਾਵਨੀ ਦੇਣ ਵਾਲੀ ਈਮੇਲ ਮਿਲਣ ਦੇ ਲਗਪਗ ਤਿੰਨ ਹਫ਼ਤੇ ਬਾਅਦ ਬੁੱਧਵਾਰ ਨੂੰ ਲੁਧਿਆਣਾ ਨਗਰ ਨਿਗਮ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੀਆਂ ਅਧਿਕਾਰਤ ਈਮੇਲ ਆਈਡੀ ’ਤੇ ਅਜਿਹੀ ਹੀ ਈਮੇਲ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਮੁੜ ਦਹਿਸ਼ਤ ਫੈਲ ਗਈ। ਇਸ ਵਾਰ ਭੇਜਣ ਵਾਲੇ ਨੇ ਇਨ੍ਹਾਂ ਦਫ਼ਤਰਾਂ ’ਤੇ ‘ਮਨੁੱਖੀ ਬੰਬ’ ਨਾਲ ਧਮਾਕਾ ਕਰਨ ਦੀ ਧਮਕੀ ਦਿੱਤੀ ਹੈ।

ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਜਦੋਂਕਿ ਨਗਰ ਨਿਗਮ ਅਤੇ ਡਿਪਟੀ ਕਮਿਸ਼ਨਰ ਵਿਚ ਡੇਢ ਵਜੇ ਦੇ ਕਰੀਬ ਛੁੱਟੀ ਹੋ ਗਈ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਡੀ. ਸੀ. ਦਫ਼ਤਰ ਅਤੇ ਨਗਰ ਨਿਗਮ ਦਫ਼ਤਰ ਅਤੇ ਰੇਲਵੇ ਲਾਈਨ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਲਾਈਨ ਨੂੰ ਉਡਾਉਣ ਦੇ ਨਾਲ-ਨਾਲ ਦਿੱਲੀ ਜਾਣ ਵਾਲੀ ਰੇਲ ਗੱਡੀ ਵਿਚ ਸਫ਼ਰ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

The post ਲੁਧਿਆਣਾ ਦੇ ਡੀਸੀ , ਨਗਰ ਨਿਗਮ ਦਫ਼ਤਰ ਅਤੇ ਰੇਲਵੇ ਲਾਈਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ appeared first on Punjab Star.

Related Posts