ਸਕੂਲਾਂ ‘ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ?

ਚੰਡੀਗੜ੍ਹ: ਦੇਸ਼ ਭਰ ਵਿਚ ਗਰਮੀ ਦਾ ਕਹਿਰ ਜਾਰੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿਚ ਮਾਨਸੂਨ ਦੀ ਗਤੀ ਸੁਸਤ ਰਹੇਗੀ। ਇਸ ਦੌਰਾਨ ਪਾਰਾ ਹੋਰ ਸਿਖਰ ਵੱਲ ਜਾ ਸਕਦਾ ਹੈ।

ਅਜਿਹੇ ‘ਚ ਸਭ ਦੀਆਂ ਨਜ਼ਰਾਂ ਸਕੂਲਾਂ ਵਿਚ ਛੁੱਟੀਆਂ ਵਧਾਉਣ ਦੇ ਐਲਾਨ ਵੱਲ ਹਨ। ਪੰਜਾਬ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ 2026 ਤੱਕ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ।
ਸੋਸ਼ਲ ਮੀਡੀਆ ਉਤੇ ਚਰਚਾ ਚੱਲ ਰਹੀ ਹੈ ਕਿ ਸਰਕਾਰ 10 ਜੁਲਾਈ ਤੱਕ ਛੁੱਟੀਆਂ ਵਧਾ ਸਕਦੀ ਹੈ। ਗਰਮੀ ਦੇ ਹਾਲਾਤ ਇਹੀ ਰਹੇ ਤਾਂ ਆਉਂਦੇ ਇਕ-ਦੋ ਦਿਨ ਵਿਚ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ।

ਦੱਸ ਦਈਏ ਕਿ ਪੰਜਾਬ ਦੇ ਲੋਕਾਂ ਨੂੰ ਮਾਨਸੂਨ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਹਾਲਾਂਕਿ ਮੌਸਮ ਵਿਭਾਗ ਨੇ 27 ਤੋਂ 29 ਜੂਨ ਦੇ ਵਿਚਕਾਰ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

The post ਸਕੂਲਾਂ ‘ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ? appeared first on Punjab Star.

Related Posts