ਸਰੀ ਦੇ ਤਿੰਨ ਪੰਜਾਬੀ ਨੌਜਵਾਨ ਐਬਟਸਫੋਰਡ ਦੇ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਵਿੱਚ ਪਹਿਲੀ ਡਿਗਰੀ ਕਤਲ ਦੇ ਦੋਸ਼ੀ ਕਰਾਰ

Kultaran Singh Padhiana

ਸਾਲ 2022 ਵਿੱਚ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਵਿੱਚ ਹੋਏ ਬਜ਼ੁਰਗ ਜੋੜੇ ਦੇ ਦਰਦਨਾਕ ਡਬਲ ਮਰਡਰ ਕੇਸ ਵਿੱਚ ਸਰੀ ਦੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਅਦਾਲਤ ਵੱਲੋਂ ਪਹਿਲੀ ਡਿਗਰੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇੰਨਾ ਵੱਲੋਂ ਲੁੱਟ ਦੀ ਮਨਸ਼ਾ ਨਾਲ ਘਰ ਵਿੱਚ ਦਾਖਲ ਹੋਕੇ ਇੱਕ ਬਜ਼ੁਰਗ ਜੋੜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਅਭਿਜੀਤ ਸਿੰਘ,ਗੁਰਕਰਨ ਸਿੰਘ ਅਤੇ ਖੁਸਵੀਰ ਤੂਰ ਨੂੰ 77 ਸਾਲਾ ਆਰਨੋਲਡ ਡੀ ਜੋਂਗ(Arnold De Jong) ਅਤੇ ਉਸਦੀ 76 ਸਾਲਾ ਪਤਨੀ ਜੋਆਨ ਡੀ ਜੋਂਗ(Joanne De Jong) ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਜਾਂਚ ਮੁਤਾਬਕ ਇਹ ਤਿੰਨੇ ਜਣਿਆਂ ਵੱਲੋਂ ਪਹਿਲਾਂ ਡੀ ਜੋਂਗ ਪਰਿਵਾਰ ਦੇ ਘਰ ਵਿੱਚ ਸਾਫ਼ ਸਫਾਈ ਅਤੇ ਹੋਰ ਕੰਮ ਕੀਤੇ ਗਏ ਸਨ, ਜਿਸ ਕਰਕੇ ਉਹਨਾਂ ਨੂੰ ਘਰ ਅਤੇ ਪਰਿਵਾਰ ਬਾਰੇ ਕਾਫ਼ੀ ਜਾਣਕਾਰੀ ਸੀ। ਪੁਲਿਸ ਅਨੁਸਾਰ ਬਾਅਦ ਵਿੱਚ ਤਿੰਨਾਂ ਨੇ ਘਰ ਵਿੱਚ ਦਾਖਲ ਹੋ ਕੇ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਜੋ ਬਾਅਦ ਵਿੱਚ ਕਤਲ ਵਿੱਚ ਬਦਲ ਗਿਆ।

ਅਦਾਲਤ ਵਿੱਚ ਪੇਸ਼ ਸਬੂਤਾਂ ਅਨੁਸਾਰ Arnold De Jong ਦੀ ਮੌਤ ਉਸ ਵੇਲੇ ਹੋਈ ਜਦੋਂ ਉਸਦੇ ਸਿਰ ਨੂੰ ਡਕਟ ਟੇਪ ਨਾਲ ਲਪੇਟ ਦਿੱਤਾ ਗਿਆ ਅਤੇ ਉਸਦਾ ਸਾਹ ਘੁੱਟਿਆ ਗਿਆ। ਉੱਥੇ ਹੀ Joanne De Jong ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਉਸਨੂੰ ਕੁੱਟਿਆ ਗਿਆ ਅਤੇ ਉਸਦਾ ਗਲਾ ਵੱਢ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਹ ਬਜ਼ੁਰਗ ਜੋੜਾ ਆਪਣੇ ਐਬਟਸਫੋਰਡ ਵਾਲੇ ਘਰ ਵਿੱਚ ਮ੍ਰਿਤਕ ਮਿਲਿਆ ਸੀ। ਮਾਮਲੇ ਨੇ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ ਅਤੇ ਕਮਿਊਨਿਟੀ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ।

The post ਸਰੀ ਦੇ ਤਿੰਨ ਪੰਜਾਬੀ ਨੌਜਵਾਨ ਐਬਟਸਫੋਰਡ ਦੇ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਵਿੱਚ ਪਹਿਲੀ ਡਿਗਰੀ ਕਤਲ ਦੇ ਦੋਸ਼ੀ ਕਰਾਰ appeared first on Punjab Star.

Related Posts