ਸ਼ਹੀਦ ਪਰਿਵਾਰਾਂ ਦੀਆਂ ਬੀਬੀਆਂ ਵੱਲੋਂ ਕੇਤੀਆਂ ਕਾਂਡ ਉੱਤੇ ਫਿਲਮ ਬਣਾਉਣ ਦੀ ਮੰਗ

ਬਲਬੀਰ ਸਿੰਘ ਬੱਬੀ

ਪੰਜਾਬ ਦੇ ਸਿੱਖ ਸੰਘਰਸ਼ ਕਾਲੇ ਦੌਰ ਦੇ ਵਿੱਚੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਦਿਖਾਉਂਦੀ ਹੋਈ ਸਤਲੁਜ ਫਿਲਮ, ਜੋ ਕਿ ਲੰਮੇ ਸਮੇਂ ਤੋਂ ਬਣ ਕੇ ਪਈ ਸੀ ਰਿਲੀਉ ਨਹੀਂ ਸੀ ਹੋ ਰਹੀ। ਹੁਣ ਇਹ ਫਿਲਮ ਰਿਲੀਜ਼ ਹੋਈ ਲੋਕਾਂ ਸਾਹਮਣੇ ਆਈ ਬੇਸ਼ੱਕ ਇਸ ਉੱਤੇ ਪਾਬੰਦੀ ਲੱਗ ਗਈ ਪਰ ਲੋਕ ਆਪ ਮੁਹਾਰੇ ਹੀ ਇਸ ਨੂੰ ਆਪੋ ਆਪਣੇ ਪਿੰਡਾਂ ਵਿੱਚ ਦਿਖਾ ਰਹੇ ਹਨ। ਇਸ ਫਿਲਮ ਦੀ ਬਾਬਤ ਹੀ ਹਰੀਕੇ ਪੱਤਣ ਦੇ ਉੱਪਰ ਇੱਕ ਅਰਦਾਸ ਸਮਾਗਮ ਵੀ ਰੱਖਿਆ ਗਿਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਨੇਕਾਂ ਸਿੱਖ ਜਥੇਬੰਦੀਆਂ ਤੇ ਸ਼ਹੀਦ ਸਿੰਘ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਉਥੇ ਸ਼ਾਮਲ ਹੋਏ।
ਇਸ ਮੌਕੇ ਇੱਕ ਬੀਬੀ ਜਿਸ ਦੇ ਪਰਿਵਾਰਕ ਤਿੰਨ ਚਾਰ ਮੈਂਬਰ ਇਸ ਸੰਘਰਸ਼ ਦੌਰਾਨ ਪੁਲਿਸ ਨੇ ਜੁਲਮ ਕਰਕੇ ਮਾਰੇ।ਬੀਬੀ ਨੂੰ ਵੀ ਪੁਲਿਸ ਦਾ ਤਸ਼ੱਦਦ ਝੱਲਿਆ। ਇਸ ਬੀਬੀ ਨੇ ਮੰਗ ਕੀਤੀ ਹੈ ਕਿ ਰਵਨੀਤ ਸਿੰਘ ਬਿੱਟੂ ਜਿਹੜਾ ਇਸ ਫਿਲਮ ਸਬੰਧੀ ਗਲਤ ਬਿਆਨਬਾਜ਼ੀ ਕਰ ਰਿਹਾ ਹੈ। ਬਿੱਟੂ ਦੇ ਦਾਦੇ ਬੇਅੰਤ ਸਿੰਘ ਤੇ ਕੇਪੀਐਸ ਗਿੱਲ ਦੇ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ ਸੱਤਾ ਦੇ ਨਸ਼ੇ ਵਿੱਚ ਹੀ ਗੁਰਕੀਤ ਸਿੰਘ ਕੋਟਲੀ ਜੋ ਰਵਨੀਤ ਬਿੱਟੂ ਦਾ ਚਚੇਰੇ ਭਰਾ ਹੈ। ਉਹਨਾਂ ਨੇ ਫਰਾਂਸ ਦੀ ਇੱਕ ਲੜਕੀ ਕੇਤੀਆ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਤੱਕ ਕੀਤਾ ਕੇਸ ਚਲਿਆ। ਬੀਬੀ ਨੇ ਮੰਗ ਕੀਤੀ ਹੈ ਕਿ ਕੇਤੀਆਂ ਕਾਂਡ ਦੇ ਸਬੰਧ ਵਿੱਚ ਫਿਲਮ ਜਰੂਰ ਬਣਨੀ ਚਾਹੀਦੀ ਹੈ। ਫਿਲਮ ਬੇਅੰਤ ਸਿੰਘ ਦਾ ਪਰਿਵਾਰ ਰਵਨੀਤ ਬਿੱਟੂ ਗੁਰਕੀਰ ਕੋਟਲੀ ਆਪ ਵੀ ਦੇਖਣ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਰੂਰ ਦਿਖਾਉਣ।

The post ਸ਼ਹੀਦ ਪਰਿਵਾਰਾਂ ਦੀਆਂ ਬੀਬੀਆਂ ਵੱਲੋਂ ਕੇਤੀਆਂ ਕਾਂਡ ਉੱਤੇ ਫਿਲਮ ਬਣਾਉਣ ਦੀ ਮੰਗ appeared first on Punjab Star.

Related Posts