ਸਿੱਕਮ ਸੁਰੰਗ ਹਾਦਸਾ; 10 ਮਜ਼ਦੂਰਾਂ ਦੀ ਮੌਤ; ਅੰਦਰ ਫਸੇ ਮਜ਼ਦੂਰਾਂ ਨੂੰ ਕੱਢਣ ਲਈ NDRF – SDRF ਵੱਲੋਂ ਬਚਾਅ ਕਾਰਜ ਜਾਰੀ

ਸਿੱਕਿਮ ਵਿੱਚ ਇੱਕ ਸੁਰੰਗ ‘ਤੇ ਲੈਂਡਸਲਾਇਡ ਹੋਣ ਨਾਲ ਉਸ ਦਾ ਐਂਟਰੀ ਗੇਟ ਬੰਦ ਹੋ ਗਿਆ, ਜਿਸ ਨਾਲ ਅੰਦਰ ਮੌਜੂਦ 27 ਮਜ਼ਦੂਰ ਫਸ ਗਏ। ਇਹਨਾਂ ਵਿੱਚੋਂ 10 ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ 3 ਦੀ ਪਛਾਣ ਅਜੇ ਨਹੀਂ ਹੋ ਸਕੀ ਹੈ, ਜਦਕਿ 17 ਮਜ਼ਦੂਰ ਹਾਲੇ ਵੀ ਫਸੇ ਹੋਏ ਹਨ।

ਨਾਮਚੀ ਜ਼ਿਲ੍ਹੇ ਦੇ ਮਾਮਰਿੰਗ ਸਥਿਤ ਸਮਰਦੁੰਗ ਸੁਰੰਗ ਵਿੱਚ ਨਿਰਮਾਣ ਕਾਰਜ ਚੱਲ ਰਿਹਾ ਸੀ। ਐੱਸਪੀ ਸੋਨਮ ਡੋਲਮਾ ਨੇ ਦੱਸਿਆ ਕਿ ਫਸੇ ਹੋਏ ਮਜ਼ਦੂਰਾਂ ਦੀ ਗਿਣਤੀ 27 ਤੋਂ ਘੱਟ ਜਾਂ ਵੱਧ ਵੀ ਹੋ ਸਕਦੀ ਹੈ।ਸੁਰੰਗ ਵਿੱਚ ਮੀਥੇਨ ਗੈਸ ਲੀਕ ਹੋਣ ਦੀ ਸ਼ੰਕਾ ਵੀ ਹੈ। ਕਈ ਬਚਾਅ ਕਰਮਚਾਰੀਆਂਨੂੰ ਅੰਦਰ ਜਾਣ ਦੌਰਾਨ ਚੱਕਰ ਆਏ। ਕੁਝ ਬੇਹੋਸ਼ ਵੀ ਹੋ ਗਏ, ਜਿਸ ਨਾਲ ਰੇਸਕਿਊ ਆਪ੍ਰੇਸ਼ਨ ਪ੍ਰਭਾਵਿਤ ਹੋਇਆ।

ਦੱਸ ਦਈਏ ਕਿ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਅਭਿਆਨ ਲਗਾਤਾਰ ਜਾਰੀ ਹੈ। ਇਹ ਹਾਦਸਾ ਸਮਰਦੁੰਗ, ਝੋਲੁੰਗੇ ਇਲਾਕੇ ਵਿੱਚ ਵਾਪਰਿਆ। ਐੱਨਡੀਆਰਐੱਫ ਦੇ ਡਿਪਟੀ ਕਮਾਂਡਰ ਵਿਵੇਕ ਕੁਮਾਰ ਨੇ ਦੱਸਿਆ ਕਿ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਸੁਰੰਗ ਦੇ ਅੰਦਰ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ, ਇਸ ਲਈ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ।

ਸੁਰੰਗ ਵਿੱਚ ਫਸੇ ਹੋਰ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਕਈ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਅਭਿਆਨ ਵਿੱਚ ਨਾਮਚੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਐੱਨਐੱਚਪੀਸੀ, ਐੱਸਡੀਆਰਐੱਫ, ਐੱਨਡੀਆਰਐੱਫ, ਸਿੱਕਿਮ ਪੁਲਿਸ, ਫਾਇਰ ਐਂਡ ਇਮਰਜੈਂਸੀ ਸਰਵਿਸ, ਸਿਹਤ ਵਿਭਾਗ ਅਤੇ ਹੋਰ ਸੰਬੰਧਿਤ ਵਿਭਾਗ ਜੁਟੇ ਹੋਏ ਹਨ। ਸਿੱਕਿਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (SSDMA) ਵੀ ਪੂਰੇ ਅਭਿਆਨ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣਾ ਸਾਡੀ ਪਹਿਲ ਹੈ।

The post ਸਿੱਕਮ ਸੁਰੰਗ ਹਾਦਸਾ; 10 ਮਜ਼ਦੂਰਾਂ ਦੀ ਮੌਤ; ਅੰਦਰ ਫਸੇ ਮਜ਼ਦੂਰਾਂ ਨੂੰ ਕੱਢਣ ਲਈ NDRF – SDRF ਵੱਲੋਂ ਬਚਾਅ ਕਾਰਜ ਜਾਰੀ appeared first on Punjab Star.

Related Posts