ਬਰੈਂਪਟਨ, ਸਟਾਰ ਨਿਊਜ਼: EਨਟਾਰੀE ਗੁਰਦੁਆਰਾਜ਼ ਕਮੇਟੀ ਵੱਲੋਂ 31 ਜੁਲਾਈ ਤੋਂ 3 ਅਗਸਤ 2026 ਤੱਕ ਸਿੱਖ ਗੇਮਜ਼ ਕੈਨੇਡਾ 2026 ਦਾ ਸ਼ਾਨਦਾਰ ਆਯੋਜਨ ਬਰੈਂਪਟਨ ਵਿੱਚ ਕੀਤਾ ਜਾ ਰਿਹਾ ਹੈ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਵਿੱਚ ਦੇਸ਼ ਭਰ ਤੋਂ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਸਮਾਗਮ ਲਈ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਰੱਖਿਆ ਗਿਆ ਹੈ।
ਉਦਘਾਟਨੀ ਸਮਾਰੋਹ ਸ਼ਨੀਵਾਰ, 1 ਅਗਸਤ 2026 ਨੂੰ ਸਵੇਰੇ 9:00 ਵਜੇ ਬਰੈਂਪਟਨ ਸੌਕਰ ਸੈਂਟਰ ਵਿਖੇ ਹੋਵੇਗਾ। ਖੇਡ ਮੁਕਾਬਲੇ ਬਰੈਂਪਟਨ ਸੌਕਰ ਸੈਂਟਰ ਅਤੇ ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ ਵਿੱਚ ਕਰਵਾਏ ਜਾਣਗੇ। ਇਨ੍ਹਾਂ ਵਿੱਚ ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕੇਟਬਾਲ, ਵੇਟਲਿਫਟਿੰਗ ਅਤੇ ਗਤਕਾ ਸ਼ਾਮਲ ਹਨ।
ਸਮਾਗਮ ਦੌਰਾਨ 3 ਅਗਸਤ ਨੂੰ ਸਵੇਰੇ 10:00 ਵਜੇ 5 ਕਿਲੋਮੀਟਰ ਦੌੜ ਵੀ ਕਰਵਾਈ ਜਾਵੇਗੀ। ਆਯੋਜਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਰੇਕ ਭਾਗ ਲੈਣ ਵਾਲੇ ਖਿਡਾਰੀ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਸਮਾਪਤੀ ਸਮਾਰੋਹ ਸੋਮਵਾਰ, 3 ਅਗਸਤ 2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ ਵਿੱਚ ਹੋਵੇਗਾ। ਪ੍ਰਬੰਧਕਾਂ ਨੇ ਸਮੂਹ ਸੰਗਤ ਅਤੇ ਖੇਡ ਪ੍ਰੇਮੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਵਿਸ਼ਾਲ ਖੇਡ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ: ਅੰਮ੍ਰਿਤਪਾਲ ਸਿੰਘ ਸ਼ੇਰਗਿੱਲ: 647-807-0007, ਹਰਜੀਤ ਸਿੰਘ ਸਾਹੋਤਾ: 416-897-9625
The post ਸਿੱਖ ਗੇਮਜ਼ ਕੈਨੇਡਾ 2026: ਬਰੈਂਪਟਨ ‘ਚ ਚਾਰ ਦਿਨਾਂ ਖੇਡਾਂ ਦਾ ਮਹਾਂਕੁੰਭ appeared first on Punjab Star.
